ਸ਼ੇਕ ਪੀਣਾ ਸਾਰਿਆਂ ਨੂੰ ਹੀ ਬਹੁਤ ਪਸੰਦ ਹੁੰਦਾ ਹੈ। ਅੱਜ ਅਸੀਂ ਤੁਹਾਡੇ ਲਈ Banana Caramel Shake ਲੈ ਕੇ ਆਏ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ। 3 ਸਕੂਪ ਆਈਸ ਕਰੀਮ
– 1/4 ਕੱਪ ਦੁੱਧ
– 1 ਕੇਲਾ
– 2 ਚਮਚ ਕਾਰਾਮੇਲਇਕ ਜੱਗ ‘ਚ 3 ਸਕੂਪ ਆਈਸ ਕਰੀਮ, 1/4 ਕੱਪ ਦੁੱਧ, 1 ਕੇਲਾ, 2 ਚਮਚ ਕਾਰਾਮੇਲ ਪਾ ਕੇ ਬਲੈਂਡ ਕਰ ਲਓ। ਫਿਰ ਇਕ ਗਿਲਾਸ ਲਓ ਅਤੇ ਉਸ ਦੇ ਕਿਨਾਰਿਆਂ ਨੂੰ ਕਾਰਾਮੇਲ ਲਗਾ ਦਿਓ ਅਤੇ ਬਲੈਂਡ ਕੀਤਾ ਹੋਇਆ ਮਿਸ਼ਰਣ ਪਾ ਦਿਓ। ਫਿਰ ਉੱਤੋਂ ਦੀ ਆਈਸ ਕਰੀਮ ਦੀ ਮਦਦ ਨਾਲ ਰਾਊਡ-ਰਾਊਡ ਘੁਮਾ ਕੇ ਸਜਾਓ ਅਤੇ ਫਿਰ ਉੱਪਰੋਂ ਦੀ ਕਾਰਾਮੇਲ ਪਾਓ। ਤੁਹਾਡਾ ਬਨਾਨਾ ਕਾਰਾਮੇਲ ਸ਼ੇਕ ਤਿਆਰ ਹੈ।