ਮਿਨਿਆਪੋਲਿਸ ਵਿਚ ਗੋਰੇ ਪੁਲਸ ਅਧਿਕਾਰੀ ਹੱਥੋਂ ਗੈਰ-ਗੋਰੇ ਅਫਰੀਕੀ ਮੂਲ ਦੇ ਅਮਰੀਕੀ ਜਾਰਜ ਫਲਾਇਡ ਦੇ ਕਤਲ ਦੇ ਵਿਰੋਧ ਵਿਚ ਹਿੰਸਕ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ ਲਗਾਏ ਗਏ ਕਰਫਿਊ ਨੂੰ ਸ਼ੁੱਕਰਵਾਰ ਰਾਤ ਹਟਾ ਲਿਆ ਗਿਆ। ਸੂਬਾ ਹੁਣ ਫੌਜ ਅਤੇ ਨੈਸ਼ਨਲ ਗਾਰਡ ਦੇ ਮੈਂਬਰਾਂ ਨੂੰ ਵਾਪਸ ਭੇਜਣ ਦੀ ਯੋਜਨਾ ਬਣਾ ਰਿਹਾ ਹੈ।
ਫਲਾਇਡ ਨੂੰ ਹਿਰਾਸਤ ਵਿਚ ਲਏ ਜਾਣ ਅਤੇ ਪੁਲਸ ਹਿਰਾਸਤ ਵਿਚ ਉਸ ਦੀ ਮੌਤ ਦੇ ਬਾਅਦ ਮਿਨਿਆਪੋਲਿਸ ਅਤੇ ਸੈਂਟ ਪਾਲ ਵਿਚ ਪਿਛਲੇ ਹਫਤੇ ਦੇ ਅਖੀਰ ਵਿਚ ਹਿੰਸਕ ਪ੍ਰਦਰਸ਼ਨ ਹੋਏ ਸਨ ਅਤੇ ਗੁੱਸੇ ਵਿਚ ਲੋਕਾਂ ਨੇ ਤੋੜ-ਭੰਨ੍ਹ ਵੀ ਕੀਤੀ ਸੀ। ਪੂਰੇ ਦੇਸ਼ ਵਿਚ ਅਤੇ ਇੱਥੋਂ ਤੱਕ ਕਿ ਕਈ ਹੋਰ ਦੇਸ਼ਾਂ ਵਿਚ ਫਲਾਇਡ ਦੇ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਹੋਈ। ਮਿਨਿਆਪੋਲਿਸ ਅਤੇ ਸੈਂਟ ਪਾਲ ਵਿਚ ਕੁਝ ਦਿਨਾਂ ਤੋਂ ਸ਼ਾਂਤੀਪੂਰਣ ਪ੍ਰਦਰਸ਼ਨ ਚੱਲ ਰਹੇ ਹਨ।