ਮਾਂ ਦੀ ਕਬਰ ਕੋਲ ਦਫਨਾਈ ਜਾਵੇਗੀ ਫਲਾਇਡ ਦੀ ਮ੍ਰਿਤਕ ਦੇਹ

0
158

ਅਫਰੀਕੀ-ਅਮਰੀਕੀ ਜਾਰਜ ਫਲਾਇਡ ਦੀ ਮੌਤ ‘ਤੇ ਸੋਗ ਲਈ ਇੱਥੇ ਇਕ ਚਰਚ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। ਫਲਾਇਡ ਦੀ ਲਾਸ਼ ਨੂੰ ਪਰਲਲੈਂਡ ਵਿਚ ਹਿਊਸਟਨ ਮੈਮੋਰੀਅਲ ਗਾਰਡਨਜ਼ ਕਬਰਸਤਾਨ ਵਿਚ ਉਸ ਦੀ ਮਾਂ ਲਾਰਸਨੀਆ ਫਲਾਇਡ ਦੀ ਕਬਰ ਨੇੜੇ ਦਫਨਾਇਆ ਜਾਣਾ ਹੈ। ਫਲਾਇਡ ਦੀ ਲਾਸ਼ ਨੂੰ ਸ਼ਨੀਵਾਰ ਨੂੰ ਹਿਊਸਟਨ ਲਿਆਂਦਾ ਗਿਆ ਤੇ ਮੰਗਲਵਾਰ ਨੂੰ ਉਸ ਨੂੰ ਦਫਨਾਇਆ ਜਾਣਾ ਹੈ। ਉਸ ਦੀ ਲਾਸ਼ ਨੂੰ ਅੰਤਿਮ ਦਰਸ਼ਨ ਲਈ ਦੁਪਹਿਰ ਤੋਂ ਸ਼ਾਮ 6 ਵਜੇ ਤੱਕ 6 ਘੰਟਿਆਂ ਤੱਕ ਰੱਖਿਆ ਗਿਆ ਹੈ ਅਤੇ ਇਸ ਦੌਰਾਨ ਤੇਜ਼ ਧੁੱਪ ਵਿਚ 5 ਹਜ਼ਾਰ ਲੋਕ ਮਾਸਕ ਤੇ ਦਸਤਾਨੇ ਪਾ ਕੇ ਸੋਗ ਵਿਚ ਖੜ੍ਹੇ ਰਹੇ। 

LEAVE A REPLY

Please enter your comment!
Please enter your name here