‘ਮਹਾ ਪੰਜਾਬ’ ਨਿਊਜਪੇਪਰ ਵੱਲੋਂ 2023 ਦਾ ਕਲੰਡਰ ਨਵੇਂ ਸਾਲ ਵਾਲੇ ਦਿਨ ਸੰਗਤਾਂ ਨੂੰ ਰੂ-ਬ-ਰੂ ਕੀਤਾ ਗਿਆ……

0
19

‘ਮਹਾ ਪੰਜਾਬ’ ਨਿਊਜਪੇਪਰ ਇੱਕ ਸੱਚੀ ਲਗਨ ਦਾ ਪ੍ਰਤੀਕ ਹੈ। ਪਿੱਛਲੇ ਚਾਰਾਂ ਸਾਲਾਂ ਤੋਂ ਮਹਾ ਪੰਜਾਬ ਦੀ ਟੀਮ ਨੇ ਬੜੀ ਇਮਾਨਦਾਰੀ ਨਾਲ ਅਪਣਾ ਵਿਲੱਖਣ ਸਥਾਨ ਬਣਾਇਆ ਹੈ। ਨਿਊਯਾਰਕ ਤੋਂ ਨਿਕਲਣ ਵਾਲਾ ਇਹ ਪੰਜਾਬੀ ਪੇਪਰ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਇਸ ਪੇਪਰ ਦੇ ਸੰਪਾਦਕ ਤਜਿੰਦਰ ਸਿੰਘ ਜੀ ਦਾ ਕਹਿਣਾ ਹੈ। ਸਾਡਾ ਮਕਸਦ ਬਾਹਰਲੇ ਮੁਲਕਾਂ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਪੰਜਾਬੀ ਮਾਂ ਬੋਲੀ ਨੂੰ ਪਹੁੰਚਾਉਣਾ ਹੈ। ਪੰਜਾਬ ਦੇ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਜਾਣੂ ਕਰਵਾਉਣਾ ਸਾਡਾ ਮੁੱਢਲਾ ਮਕਸਦ ਹੈ। ਉਹਨਾਂ ਦੱਸਿਆ ਅਸੀਂ ਟਾਈਮ ਟਾਈਮ ਤੇ ਕੁੱਝ ਨਵਾਂ ਕਰਨ ਲਈ ਉਤਸੁਕ ਰਹਿੰਦੇ ਹਾਂ। ਉਹ ਭਾਵੇਂ ਚਾਰ ਸਾਹਿਬਜਾਦੇ ਐਵਾਰਡ ਹੋਵੇ, ਭਾਵੇਂ ਸਿੱਖ ਇਤਿਹਾਸ ਹੋਵੇ ਜਾਂ ਫਿਰ ਰਾਜਨੀਤੀ ਹੋਵੇ।
ਸਾਡਾ ਟੀਚਾ ਹੈ। ਸਾਡੀ  ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਕਿਸੇ ਗਿਆਨ ਤੋਂ ਵਾਂਝੇ ਨਾ ਰਹਿ ਜਾਣ। ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਸਾਡੇ ਨਾਲ ਉਹ ਨੌਜਵਾਨ ਵੀ ਜੁੜਨ ਜਿਹਨਾਂ ਕੋਲ ਕੋਈ ਸੁਝਾਅ ਹੋਵੇ। ਜਿਹੜਾ ਸਾਡੀ ਕੌਮ ਦੀ ਚੜ੍ਹਦੀਕਲਾ ਲਈ ਕੰਮ ਆ ਸਕੇ। ਅਸੀਂ ਉਹਨਾਂ ਨੂੰ ਹਮੇਸ਼ਾ ਜੀ ਆਇਆਂ ਕਹਾਂਗੇ। ਉਹਨਾਂ ਦੱਸਿਆ ਸਾਨੂੰ ਬਹੁਤ ਅਫਸੋਸ ਹੁੰਦਾ ਹੈ। ਜਦੋਂ ਸਾਡੇ ਹੱਥਾਂ ਵਿੱਚ ਕਿਤਾਬਾਂ ਦੀ ਜਗਾ ਸ਼ਰਾਬਾਂ ਦੀਆਂ ਬੋਤਲਾਂ ਹੁੰਦੀਆਂ ਹਨ। ਅਸੀਂ ਅਪਨੀ ਜਵਾਨੀ ਨੂੰ ਬਰਬਾਦ ਪੈਸੇ ਦੇਕੇ ਖੁਦ ਕਰ ਰਹੇ ਹੁੰਦੇ ਹਾਂ। ਇਹੀ ਕਾਰਨ ਹੈ। ਅੱਜ ਵੀ ਅਸੀਂ ਜ਼ਿਆਦਾਤਰ ਲੇਬਰ ਕਰ ਰਹੇ ਹਾਂ। ਉਹਨਾਂ ਦੱਸਿਆ ਸਾਡੇ ਵਿੱਚ ਏਕਤਾ ਲੋਕ ਦਿਖਾਵੇ ਲਈ ਤਾਂ ਹੈ। ਪਰ ਅੰਦਰੋਂ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ। ਉਹ ਭਾਵੇਂ ਕੋਈ ਸਰਮਾਏਦਾਰ ਹੋਵੇ, ਜਾਂ ਫਿਰ ਕਿਸੇ ਸੰਸਥਾ ਦਾ ਮੋਢੀ ਹੋਵੇ। ਸਾਡੇ ਘਰਾਂ ਵਿੱਚ ਸਰਾਬਾਂ ਤਾਂ ਪਈਆਂ ਮਿਲ ਜਾਣਗੀਆਂ। ਪਰ ਪੰਜਾਬੀ ਪੜ੍ਹਨ ਲਈ ਕਿਤਾਬ ਤੇ ਅਖਬਾਰ ਕੋਈ ਨਹੀਂ ਮਿਲੇਗੀ। ਅਸੀਂ 100 ਡਾਲਰ ਦਾ ਸ਼ਰਾਬ ਦਾ ਘੜਾ ਤਾਂ ਖਰੀਦ ਲਵਾਂਗੇ ਪਰ ਪੰਜ ਡਾਲਰ ਦੀ ਕਿਤਾਬ ਖਰੀਦਣ ਦੀ ਸਾਡੀ ਸਮਰੱਥਾ ਨਹੀਂ। ਇਹੀ ਕਾਰਨ ਹੈ ਅੱਜ ਪੰਜਾਬ ਨੂੰ ਨਸ਼ਿਆਂ ਨੇ ਖਾ ਲਿਆ ਹੈ। ਅਸੀਂ ਅਪਣੇ ਬੱਚਿਆਂ ਨੂੰ ਸਮਝਾਉਣ ਵਿੱਚ ਨਾ ਕਾਮਯਾਬ ਰਹੇ ਹਾਂ। ਸਾਨੂੰ ਅੱਜ ਰਲਕੇ ਸ਼ਰਾਬਾਂ ਦੀ ਜਗਾ ਕਿਤਾਬਾਂ ਦੀਆਂ ਲਾਇਬ੍ਰੇਰੀਆਂ ਸਥਾਪਤ ਕਰਨੀਆਂ ਪੈਣਗੀਆਂ। ਜਿਹੜੀਆਂ ਤੁਹਾਡੇ ਮਨਾ ਵਿੱਚੋਂ ਕੋਹੜ ਕੱਢਣਗੀਆਂ। ਸਾਡੇ ਬੱਚੇ ਵੀ ਉਸ ਜਗਾ ਤੋਂ ਕੁਰਸੀ ’ਤੇ ਬੈਠਕੇ ਹੁਕਮ ਸੁਣਾਇਆ ਕਰਨਗੇ। ਜਿਸ ਕੁਰਸੀ ਤੇ ਬੈਠੇ ਹੋਇਆਂ ਦੇ ਅੱਜ ਅਸੀਂ ਨੌਕਰ ਬਣ ਕੇ ਰਹਿ ਗਏ ਹਾਂ। ਵੈਸੇ ਕੰਮ ਕੋਈ ਮਾੜਾ ਨਹੀਂ ਹੁੰਦਾ। ਪਰ ਇਹ ਅਸੀਂ ਬਾਹਰਲੇ ਮੁਲਕਾਂ ਵਿੱਚ ਆਕੇ ਕਹਿੰਦੇ ਹਾਂ। ਅਪਣੇ ਦੇਸ਼ ਵਿੱਚ ਅੱਜ ਵੀ ਅਸੀਂ ਛੋਟੇ ਕੰਮ ਨੂੰ ਮਾੜਾ ਹੀ ਸਮਝਦੇ ਹਾਂ। ਇਸ ਕਰਕੇ ਸਿੱਖਿਆ ਦਾ ਹੋਣਾ ਤੇ ਇਤਿਹਾਸ ਤੇ ਧਰਮ ਨੂੰ ਸਾਂਭਕੇ ਰੱਖਣਾ ਸਾਡਾ ਮੁੱਢਲਾ ਫਰਜ ਹੈ। ਜਿਵੇਂ ਅਸੀਂ ਕਿਸੇ ਧਰਮ ਦੇ ਬਰਖਿਲਾਫ ਨਹੀਂ ਬੋਲਦੇ। ਸਾਨੂੰ ਅਪਣੇ ਧਰਮ ਦੇ ਵੀ ਕਿਸੇ ਨੂੰ ਬਰਖਿਲਾਫ ਬੋਲਣ ਨਹੀਂ ਦੇਣਾ ਚਾਹੀਦਾ। ਅਦਾਰਾ ਮਹਾ ਪੰਜਾਬ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ। ਸਾਡੇ ਵੱਲੋਂ ਤੌਹਫੇ ਦੇ ਤੌਰ ’ਤੇ ਨਵੇਂ ਕਲੰਡਰ ਵੀ ਗੁਰੂ ਘਰਾਂ ਵਿੱਚ ਦਿੱਤੇ ਜਾ ਚੁੱਕੇ ਹਨ। ਜਿਸ ਵਿੱਚ ਸਿੱਖ ਇਤਿਹਾਸ ਦੀ ਕਾਫੀ ਜਾਣਕਾਰੀ ਉਪਲੱਬਧ ਹੈ। ਅਸੀਂ ਉਮੀਦ ਕਰਦੇ ਹਾਂ। ਸਾਡੇ ਵੱਲੋਂ ਨਿਭਾਈ ਜਾ ਰਹੀ ਹਰ ਸੇਵਾ ਤੁਹਾਡੀਆਂ ਭਾਵ-ਨਾਵਾਂ ਦੇ ਅਨੁਕੂਲ ਹੋਵੇਗੀ। ਸਾਡੇ ਵੱਲੋਂ ਹੋਈੰਆਂ ਭੁੱਲਾਂ ਚੁੱਕਾਂ ਦੀ ਮਾਫੀ ਤੇ ਅੱਗੇ ਤੋਂ ਹੋਰ ਚੰਗੀਆਂ ਸੇਵਾਵਾਂ ਨਿਭਾਉਣ ਲਈ ਸਹਿਯੋਗ ਦੇਣ ਦੀ ਕਿ੍ਰਪਾਲਤਾ ਕਰਨੀ ਜੀ।
– ਤਜਿੰਦਰ ਸਿੰਘ

LEAVE A REPLY

Please enter your comment!
Please enter your name here