ਬ੍ਰਾਜ਼ੀਲ ਭਾਵੇਂ ਹੀ ਕੋਰੋਨਾ ਵਾਇਰਸ ਮਹਾਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਪਰ ਉਥੋਂ ਦੇ ਰਾਸ਼ਟਰਪਤੀ ਜੇਰੇ ਬੋਲਸੋਨਾਰੋ ਫੁੱਟਬਾਲ ਦੀ ਜਲਦ ਤੋਂ ਜਲਦੀ ਵਾਪਸੀ ਚਾਹੁੰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਫੁੱਟਬਾਲਰਾਂ ’ਤੇ ਕੋਵਿਡ-19 ਬਿਮਾਰੀ ਦੀ ਜ਼ਿਆਦਾ ਅਸਰ ਨਹੀਂ ਪਵੇਗਾ। ਬ੍ਰਾਜ਼ੀਲ ਨੂੰ ਫੁੱਟਬਾਲ ਦਾ ਘਰ ਮੰਨਿਆ ਜਾਂਦਾ ਰਿਹਾ ਹੈ, ਜਿਸ ਨੇ ਵਿਸ਼ਵ ਫੁੱਟਬਾਲ ਨੂੰ ਪੇਲੇ ਤੋਂ ਲੈ ਕੇ ਨੇਮਾਰ ਵਰਗੇ ਕਈ ਧਾਕੜ ਫੁੱਬਾਲਰ ਦਿੱਤੇ ਹਨ ਪਰ ਅਜੇ ਬ੍ਰਾਜ਼ੀਲ ਲੈਟਿਨ ਅਮਰੀਕੀ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਕਹਿਰ ਦਾ ਕੇਂਦਰ ਬਣਿਆਾ ਹੋਇਆ ਹੈ।