ਮਲੇਰੀਆ ਮੁਕਤ ਦੇਸ਼ ਬਣਨ ’ਚ ਚੀਨ ਨੂੰ ਲੱਗੇ 70 ਸਾਲ, ਸਾਲਾਨਾ ਆਉਂਦੇ ਸਨ 3 ਕਰੋੜ ਮਾਮਲੇ

0
90

ਚੀਨ ਆਪਣੀਆਂ 70 ਸਾਲਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਖ਼ਿਰ ਮਲੇਰੀਆ ਮੁਕਤ ਦੇਸ਼ ਹੋਣ ’ਚ ਕਾਮਯਾਬ ਹੋ ਹੀ ਗਿਆ । ਇਹ ਚੀਨ ਲਈ ਇਕ ਵੱਡੀ ਉਪਲੱਬਧੀ ਹੈ ਕਿਉਂਕਿ 1940 ਦੇ ਦਹਾਕੇ ’ਚ ਚੀਨ ’ਚ ਇਸ ਬੀਮਾਰੀ ਨਾਲ ਸਾਲਾਨਾ ਤਿੰਨ ਕਰੋੜ ਲੋਕ ਪੀੜਤ ਸਨ। ਚੀਨ ਦੀ ਇਸ ਉਪਲੱਬਧੀ ਲਈ ਵਿਸ਼ਵ ਸਿਹਤ ਸੰਗਠਨ ਨੇ ਵੀ ਸ਼ਲਾਘਾ ਕੀਤੀ। ਡਬਲਿਊ. ਐੱਚ. ਓ. ਦੇ ਮਹਾਨਿਰਦੇਸ਼ਕ ਟੈਡਰੋਸ ਐਡਨਾਮ ਗੇਬੀਏਸਿਸ ਨੇ ਕਿਹਾ ਕਿ ਉਨ੍ਹਾਂ ਨੂੰ ਸਫ਼ਲਤਾ ਸਖ਼ਤ ਮਿਹਨਤ ਨਾਲ ਮਿਲੀ ਹੈ ਅਤੇ ਦਹਾਕਿਆਂ ਦੀ ਨਿਰੰਤਰ ਕਾਰਵਾਈ ਤੋਂ ਬਾਅਦ ਚੰਗੇ ਨਤੀਜੇ ਸਾਹਮਣੇ ਆਏ ਹਨ।ਡਬਲਿਊ. ਐੱਚ. ਓ. ਦੇ ਇਸ ਐਲਾਨ ਨਾਲ ਚੀਨ ਉਨ੍ਹਾਂ ਦੇਸ਼ਾਂ ਦੀ ਸੂਚੀ ’ਚ ਸ਼ਾਮਿਲ ਹੋ ਗਿਆ ਹੈ, ਦੁਨੀਆਂ ਨੂੰ ਦਿਖਾ ਰਹੇ ਹਨ ਕਿ ਮਲੇਰੀਆ ਮੁਕਤ ਭਵਿੱਖ ਸੰਭਵ ਹੈ । ਚੀਨ ਪਹਿਲਾ ਦੇਸ਼ ਹੈ ਜਿਸ ਨੂੰ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ’ਚ ਮਲੇਰੀਆ ਮੁਕਤ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਹੈ । ਇਸ ਸਥਿਤੀ ਨੂੰ ਹਾਸਲ ਕਰਨ ਵਾਲੇ ਹੋਰ ਦੇਸ਼ਾਂ ’ਚ ਆਸਟ੍ਰੇਲੀਆ (1981), ਸਿੰਗਾਪੁਰ (1982) ਅਤੇ ਬਰੁਨੇਈ ਦਾਰੂੱਸਲਾਮ (1987) ਸ਼ਾਮਲ ਹਨ।1990 ਦੇ ਅੱਧ ਤੱਕ ਚੀਨ ’ਚ ਮਲੇਰੀਆ ਦੇ ਮਾਮਲਿਆਂ ਦੀ ਗਿਣਤੀ 117,000 ਤੱਕ ਡਿੱਗ ਗਈ ਸੀ ਅਤੇ ਮੌਤਾਂ ਦੀ ਗਿਣਤੀ ’ਚ 95 ਫ਼ੀਸਦੀ ਦੀ ਕਮੀ ਆਈ ਸੀ। 2003 ਤੋਂ ਬਾਅਦ ਤੋਂ ਦਸ ਸਾਲਾਂ ਅੰਦਰ ਮਾਮਲਿਆਂ ਦੀ ਗਿਣਤੀ ਸਾਲਾਨਾ ਲਗਭਗ ਪੰਜ ਹਜ਼ਾਰ ਤੱਕ ਡਿੱਗ ਗਈ। ਡਬਲਿਊ. ਐੱਚ. ਓ. ਵੈਸਟਰਨ ਪੈਸਿਫਿਕ ਰੀਜਨਲ ਦਫਚਰ ਦੇ ਖੇਤਰੀ ਡਾਇਰੈਕਟਰ ਤਾਕੇਸ਼ੀ ਕਸਾਈ ਕਹਿੰਦੇ ਹਨ ਕਿ ਇਸ ਅਹਿਮ ਮੀਲ ਪੱਥਰ ਨੂੰ ਹਾਸਲ ਕਰਨ ਲਈ ਚੀਨ ਦੀਆਂ ਕਾਫੀ ਕੋਸ਼ਿਸ਼ਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਮੌਜੂਦ ਸਿਆਸੀ ਇੱਛਾ ਸ਼ਕਤੀ ਅਤੇ ਰਾਸ਼ਟਰੀ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਨਾਲ ਇਕ ਅਜਿਹੀ ਬੀਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ, ਜੋ ਕਦੇ ਇਕ ਮੁੱਖ ਜਨਤਕ ਸਿਹਤ ਸਮੱਸਿਆ ਸੀ । ਕਸਾਈ ਨੇ ਕਿਹਾ ਕਿ ਇਹ ਉਪਲੱਬਧੀ ਸਾਨੂੰ ਮਲੇਰੀਆ ਮੁਕਤ ਪੱਛਮੀ ਪ੍ਰਸ਼ਾਂਤ ਖੇਤਰ ਦੇ ਨਜ਼ਰੀਏ ਵੱਲ ਇਕ ਕਦਮ ਹੋਰ ਅੱਗੇ ਲਿਜਾਂਦੀ ਹੈ। ਵਿਸ਼ਵ ਪੱਧਰ ’ਤੇ 40 ਦੇਸ਼ਾਂ ਅਤੇ ਖੇਤਰਾਂ ਨੂੰ ਡਬਲਿਊ. ਐੱਚ. ਓ. ਤੋਂ ਮਲੇਰੀਆ ਮੁਕਤ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ, ਜਿਨ੍ਹਾਂ ’ਚ ਹਾਲ ਹੀ ’ਚ ਅਲ ਸਲਵਾਡੋਰ (2021), ਅਲਜੀਰੀਆ (2019), ਅਰਜਨਟੀਨਾ (2019), ਪੈਰਾਗਵੇ (2018) ਅਤੇ ਉਜ਼ਬੇਕਿਸਤਾਨ (2018) ਸ਼ਾਮਲ ਹਨ। ਡਬਲਿਊ. ਐੱਚ. ਓ. ਮੁਤਾਬਕ 1950 ਦੇ ਦਹਾਕੇ ਦੀ ਸ਼ੁਰੂਆਤ ’ਚ ਚੀਨ ’ਚ ਸਿਹਤ ਅਧਿਕਾਰੀਆਂ ਨੇ ਬੀਮਾਰੀ ਦੇ ਜੋਖ਼ਿਮ ਵਾਲੇ ਲੋਕਾਂ ਦੇ ਨਾਲ ਨਾਲ ਬੀਮਾਰ ਲੋਕਾਂ ਦੇ ਇਲਾਜ ਲਈ ਮਲੇਰੀਆ ਦੇ ਪ੍ਰਸਾਰ ਨੂੰ ਰੋਕਣ ਦਾ ਕੰਮ ਕੀਤਾ। 1967 ’ਚ ਚੀਨੀ ਸਰਕਾਰ ਨੇ 523 ਪ੍ਰਾਜੈਕਟ ਸ਼ੁਰੂ ਕੀਤੇ, ਜੋ ਇਕ ਰਾਸ਼ਟਰ ਪੱਧਰੀ ਪ੍ਰੋਗਰਾਮ ਸਨ । ਇਨ੍ਹਾਂ ਦਾ ਮਕਸਦ ਮਲੇਰੀਆ ਦੇ ਨਵੇਂ ਇਲਾਜ ਲੱਭਣਾ ਸੀ । ਇਸ ਕੋਸ਼ਿਸ਼ ’ਚ 60 ਸੰਸਥਾਵਾਂ ਦੇ 500 ਤੋਂ ਵੱਧ ਵਿਗਿਆਨੀਆਂ ਨੂੰ ਸ਼ਾਮਲ ਕਰਦੇ ਹੋਏ 1970 ਦੇ ਦਹਾਕੇ ’ਚ ਆਰਟੀਮਿਸੀਨਿਨ ਦੀ ਖੋਜ ਕੀਤੀ ਗਈ। ਆਰਟੀਮਿਸੀਨਿਨ-ਆਧਾਰਿਤ ਸੰਯੋਜਨ ਚਕਿਤਸਾ (ਏ.ਸੀ.ਟੀ.ਸੀ.) ਦਾ ਮੁੱਖ ਯੋਗਿਕ ਹੈ, ਜੋ ਅੱਜ ਉਪਲੱਬਧ ਸਭ ਤੋਂ ਪ੍ਰਭਾਵੀ ਮਲੇਰੀਆ ਰੋਕੂ ਦਵਾਈਆਂ ਹਨ।

LEAVE A REPLY

Please enter your comment!
Please enter your name here