ਭਾਰਤ ਦਾ ਪੀ. ਹਰਿਕ੍ਰਿਸ਼ਣਾ ਬਣਿਆ ਇੰਟਰਨੈਸ਼ਨਲ ਕਲਾਸਿਕ ਦਾ ਜੇਤੂ

0
168

ਭਾਰਤ ਦੇ ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਨੇ ਕੋਵਿਡ-19 ਤੋਂ ਬਾਅਦ ਇੰਟਰਨੈਸ਼ਨਲ ਆਨ ਦਿ ਬੋਰਡ ਕਲਾਸੀਕਲ ਗ੍ਰੈਂਡਮਾਸਟਰ ਸ਼ਤਰੰਜ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਉਸ ਨੇ ਬੇਲ ਕਲਾਸੀਕਲ ਦੇ 7ਵੇਂ ਰਾਊਂਡ ਵਿਚ ਸਪੇਨ ਦੇ ਡੇਵਿਡ ਅੰਟੋਨ ਨੂੰ ਮਾਤ ਦਿੰਦੇ ਹੋਏ ਨਾ ਸਿਰਫ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਸਗੋਂ ਅੰਕ ਸੂਚੀ ਵਿਚ 20.5 ਦਾ ਸਕੋਰ ਕਰਦੇ ਹੋਏ ਇਕ ਵੱਡੇ ਫਰਕ ਨਾਲ ਖਿਤਾਬ ਆਪਣੇ ਨਾਂ ਕਰ ਲਿਆ। ਇਸ ਜਿੱਤ ਨਾਲ ਹੁਣ 2732 ਰੇਟਿੰਗ ਅੰਕਾਂ ਨਾਲ ਉਹ ਨਾ ਸਿਰਫ ਵਿਸ਼ਵ ਨੰਬਰ-20 ‘ਤੇ ਜਾ ਪਹੁੰਚਿਆ ਹੈ ਸਗੋਂ ਵਿਸ਼ਵਨਾਥਨ ਆਨੰਦ ਤੋਂ ਬਾਅਦ ਦੁਬਾਰਾ ਭਾਰਤ ਦਾ ਨੰਬਰ-2 ਖਿਡਾਰੀ ਬਣ ਗਿਆ ਹੈ। ਆਖਰੀ ਰਾਊਂਡ ‘ਚ ਕਾਲੇ ਮੋਹਰਾਂ ਨਾਲ ਖੇਡਦੇ ਹੋਏ ਪੇਂਟਾਲਾ ਨੇ ਇੰਗਲਿਸ਼ ਦਾ ਬਖੂਬੀ ਜਵਾਬ ਦੇ ਕੇ ਸ਼ਾਨਦਾਰ ਸ਼ਤਰੰਜ ਖੇਡੀ ਤੇ ਸਿਰਫ 31 ਚਾਲਾਂ ‘ਚ ਬਾਜ਼ੀ ਆਪਣੇ ਨਾਂ ਕਰ ਲਈ ਤੇ ਇਸ ਤਰ੍ਹਾਂ 4 ਜਿੱਤ ਤੇ 3 ਡਰਾਅ ਦੇ ਨਾਲ ਹਰਿਕ੍ਰਿਸ਼ਣਾ ਜੇਤੂ ਬਣੇ। 16.5 ਅੰਕ ਬਣਾ ਕੇ ਦੂਜੇ ਸਥਾਨ ‘ਤੇ ਇੰਗਲੈਂਡ ਦੇ ਮਾਈਕਲ ਐਡਮਸ ਰਹੇ।

LEAVE A REPLY

Please enter your comment!
Please enter your name here