ਭਾਰਤ ਦਾ ਚੀਨ ਤੋਂ ਊਰਜਾ ਉਪਕਰਣਾਂ ਦੀ ਦਰਾਮਦ ‘ਤੇ ਪਾਬੰਦੀ ਦਾ ਐਲਾਨ

0
534

ਲੱਦਾਖ ਸਰਹੱਦ ‘ਤੇ ਚੱਲ ਰਹੇ ਤਣਾਅ ਵਿਚਾਲੇ ਭਾਰਤ ‘ਚ ਚੀਨ ਦੇ ਬਾਇਕਾਟ ਦੀ ਪ੍ਰਕਿਰਿਆ ਹੋਰ ਰਫ਼ਤਾਰ ਫੜਦੀ ਜਾ ਰਹੀ ਹੈ। ਹਾਈਵੇ ਪ੍ਰਾਜੈਕਟ ਤੋਂ ਬਾਅਦ ਹੁਣ ਭਾਰਤ ਨੇ ਊਰਜਾ ਖੇਤਰ ‘ਚ ਵੀ ਚੀਨੀ ਕੰਪਨੀਆਂ ਅਤੇ ਚੀਨੀ ਉਪਕਰਣਾਂ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।
ਕੇਂਦਰੀ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਸੂਬਿਆਂ ਦੇ ਊਰਜਾ ਮੰਤਰੀਆਂ ਦੇ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਊਰਜਾ ਖੇਤਰ ‘ਚ ਚੀਨ ਦੇ ਉਪਕਰਣਾਂ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਸੂਬਿਆਂ ਨੂੰ ਚੀਨ ਤੋਂ ਇਲੈਕਟ੍ਰਾਨਿਕ ਉਪਕਰਣਾਂ ਦੀ ਦਰਾਮਦ ਨਹੀਂ ਕਰਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਚੀਨ ਅਤੇ ਪਾਕਿਸਤਾਨ ਨੂੰ ਭਾਰਤ ਨੇ ਪ੍ਰਾਇਰ ਰੈਫਰੈਂਸ ਕੰਟਰੀ ਦੀ ਸੂਚੀ ‘ਚ ਪਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸੂਬਿਆਂ ਨੂੰ ਵੀ ਇਸ ਦਿਸ਼ਾ ‘ਚ ਕਦਮ ਚੁੱਕਣ ਨੂੰ ਕਿਹਾ। ਸਿੰਘ ਨੇ ਕਿਹਾ ਕਿ ਕਾਫ਼ੀ ਕੁੱਝ ਸਾਡੇ ਦੇਸ਼ ‘ਚ ਬਣਦਾ ਹੈ। ਇਸ ਦੇ ਬਾਵਜੂਦ ਅਸੀਂ ਵੱਡੀ ਮਾਤਰਾ ‘ਚ ਚੀਨ ਤੋਂ ਬਿਜਲੀ ਉਪਕਰਣਾਂ ਦੀ ਖਰੀਦ ਕਰਦੇ ਹਾਂ ਪਰ ਹੁਣ ਇਹ ਸਭ ਨਹੀਂ ਚੱਲੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੈ-ਨਿਰਭਰ ਭਾਰਤ ਮੁਹਿਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਭਾਰਤ ‘ਚ ਬਣੇ ਉਪਕਰਣਾਂ ਦਾ ਇਸਤੇਮਾਲ ਵਧਾਉਣ ‘ਤੇ ਜ਼ੋਰ ਦਿੱਤਾ ਜਾਵੇ।

LEAVE A REPLY

Please enter your comment!
Please enter your name here