ਭਾਰਤ ‘ਚ ਹੁਣ ‘ਲੋਨ ਵੁਲਫ’ ਹਮਲਾ ਕਰਵਾਉਣ ਦੀ ਫਿਰਾਕ ‘ਚ ਅਲਕਾਇਦਾ

0
139

ਭਾਰਤ ‘ਚ ਲੋਨ ਵੁਲਫ ਹਮਲੇ ਦੇ ਜ਼ਰੀਏ ਅੱਤਵਾਦੀ ਸੰਗਠਨ ਅਲਕਾਇਦਾ ਵੱਡੀ ਤਬਾਹੀ ਮਚਾਉਣ ਦੀ ਸਾਜਿ਼ਸ਼ ਰਚ ਰਿਹਾ ਹੈ। ਉਸ ਦੇ ਨਿਸ਼ਾਨੇ ‘ਤੇ ਸਰਕਾਰ ਦੇ ਵੱਡੇ ਮੰਤਰੀ, ਅਫਸਰ, ਹਿੰਦੂਵਾਦੀ ਨੇਤਾ ਅਤੇ ਸੁਰੱਖਿਆ ਏਜੰਸੀਆਂ ਨਾਲ ਜੁਡ਼ੇ ਮਹੱਤਵਪੂਰਣ ਲੋਕ ਹਨ।
ਅਲਕਾਇਦਾ ਨੇ ਬੰਗਲਾਦੇਸ਼ ‘ਚ ਕੱਟੜ ਇਸਲਾਮਿਕ ਸੋਚ ਦੇ ਵਿਦਿਆਰਥੀਆਂ ਅਤੇ ਪ੍ਰੋਫੈਸ਼ਨਲ ਨੌਜਵਾਨਾਂ ਨੂੰ ਆਨਲਾਇਨ ਟ੍ਰੇਨਿੰਗ ਕੰਟੈਂਟ ਬਣਾਉਣ ਦੀ ਜ਼ਿੰਮੇਦਾਰੀ ਦਿੱਤੀ ਹੈ। ਖੁਫੀਆ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਇਸ ਆਨਲਾਈਨ ਟ੍ਰੇਨਿੰਗ ਕੰਟੈਂਟਸ ਦੇ ਜ਼ਰੀਏ ਭਾਰਤ ‘ਚ ਜੇਹਾਦੀ ਸੋਚ ਰੱਖਣ ਵਾਲੇ ਨੌਜਵਾਨਾਂ ਨੂੰ ਲੋਨ ਵੁਲਫ ਹਮਲੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਮੁਸਲਮਾਨ ਨੌਜਵਾਨਾਂ ਨੂੰ ਭੜਕਾਇਆ ਜਾਵੇਗਾ। ਪਿਛਲੇ ਦਿਨੀਂ ਕੁੱਝ ਵੀਡੀਓ, ਮੈਗਜ਼ੀਨ ਅਤੇ ਵੱਖ-ਵੱਖ ਵੈਬਸਾਈਟਾਂ ‘ਤੇ ਪੋਸਟ ਵੀ ਕੀਤੀ ਗਈ ਸੀ।
ਕਸ਼ਮੀਰ ‘ਚ ਲਗਾਤਾਰ ਅੱਤਵਾਦੀਆਂ ਦਾ ਖਾਤਮਾ ਹੁੰਦਾ ਦੇਖ ਅੱਤਵਾਦੀ ਸੰਗਠਨ ਅਲਕਾਇਦਾ ਬੌਖਲਾਉਣ ਲੱਗਾ ਹੈ। ਇਹੀ ਕਾਰਨ ਹੈ ਕਿ ਉਹ ਦੇਸ਼ ‘ਚ ਦਹਿਸ਼ਤ ਫੈਲਾਉਣ ਲਈ ਹੁਣ ਲੋਨ ਵੁਲਫ ਹਮਲੇ ਦਾ ਸਹਾਰਾ ਲੈਣ ਦੀ ਕੋਸ਼ਿਸ਼ ‘ਚ ਹੈ। ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ ਕਸ਼ਮੀਰ ‘ਚ ਵੱਖ-ਵੱਖ ਐਨਕਾਊਂਟਰ ‘ਚ ਕਰੀਬ 100 ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ 8 ਤੋਂ ਜ਼ਿਆਦਾ ਟਾਪ ਕਮਾਂਡਰ ਸਨ।

LEAVE A REPLY

Please enter your comment!
Please enter your name here