ਭਾਰਤ ‘ਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਅਮਰੀਕਾ : ਰਿਪੋਰਟ

0
227

ਅਮਰੀਕਾ, ਭਾਰਤ ਵਿਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਮੀਡੀਆ ਦੀ ਇਕ ਖਬਰ ਦੇ ਮੁਤਾਬਕ ਇਹਨਾਂ ਹਥਿਆਰਾਂ ਵਿਚ ਹਥਿਆਰਬੰਦ ਡਰੋਨ ਵੀ ਸ਼ਾਮਲ ਹਨ ਜੋ 1,000 ਪੌਂਡ ਤੋਂ ਵੱਧ ਬੰਬ ਅਤੇ ਮਿਜ਼ਾਈਲਾਂ ਲਿਜਾ ਸਕਦੇ ਹਨ। ਭਾਰਤ ਅਤੇ ਚੀਨ ਦੇ ਸੈਨਿਕਾਂ ਦੇ ਵਿਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਦੇ ਬਾਅਦ ਇਹ ਕਦਮ ਕਾਫੀ ਮਾਇਨੇ ਰੱਖਦਾ ਹੈ।ਭਾਰਤੀ ਫੌਜ ਦੇ 20 ਜਵਾਨ 15 ਜੂਨ ਨੂੰ ਹੋਈ ਝੜਪ ਵਿਚ ਸ਼ਹੀਦ ਹੋ ਗਏ ਸਨ। ਚੀਨੀ ਸੈਨਿਕ ਵੀ ਮਰੇ ਸਨ ਪਰ ਉਸ ਨੇ ਇਸ ਦੀ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਅਮਰੀਕੀ ਖੁਫੀਆ ਏਜੰਸੀ ਦੀ ਇਕ ਰਿਪੋਰਟ ਦੇ ਮੁਤਾਬਕ ਚੀਨ ਦੇ 35 ਸੈਨਿਕ ਮਾਰੇ ਗਏ ਸਨ। ‘ਫੌਰੇਨ ਪਾਲਿਸੀ’ ਪਤੱਰਿਕਾ ਨੇ ਅਮਰੀਕੀ ਅਧਿਕਾਰੀਆਂ ਅਤੇ ਸੰਸਦ ਦੇ ਸਹਿਯੋਗੀਆਂ ਦੇ ਇੰਟਰਵਿਊ ਦੇ ਆਧਾਰ ‘ਤੇ ਇਕ ਰਿਪੋਰਟ ਵਿਚ ਕਿਹਾ,”ਟਰੰਪ ਪ੍ਰਸ਼ਾਸਨ ਭਾਰਤ ਅਤੇ ਚੀਨ ਦੇ ਵਿਚ ਸਰਹੱਦ ‘ਤੇ ਹਿੰਸਕ ਝੜਪ ਦੇ ਮੱਦੇਨਜ਼ਰ ਭਾਰਤ ਵਿਚ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਦੇ ਵਿਚ ਤਣਾਅ ਦਾ ਇਕ ਹੋਰ ਮੁਦਾ ਖੜ੍ਹਾ ਹੋ ਜਾਵੇਗਾ।” ਪਤੱਰਿਕਾ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਨੇ ਹਾਲ ਦੇ ਮਹੀਨਿਆਂ ਵਿਚ ਭਾਰਤ ਨੂੰ ਨਵੇ ਹਥਿਆਰਾਂ ਦੀ ਵਿਕਰੀ ਦੀ ਯੋਜਨਾ ਤਿਆਰ ਕੀਤੀ ਹੈ। ਜਿਸ ਵਿਚ ਹਥਿਆਰਬੰਦ ਡਰੋਨ ਜਿਹੇ ਉੱਚ ਪੱਧਰ ਦੀ ਹਥਿਆਰ ਪ੍ਰਣਾਲੀ ਅਤੇ ਉੱਚ ਪੱਧਰ ਦੀ ਤਕਨਾਲੋਜੀ ਸ਼ਾਮਲ ਹੈ। ਟਰੰਪ ਨੇ ਅਧਿਕਾਰਤ ਰੂਪ ਨਾਲ ਉਹਨਾਂ ਨਿਯਮਾਂ ਵਿਚ ਸੋਧ ਕੀਤੀ ਹੈ ਜੋ ਭਾਰਤ ਜਿਹੇ ਵਿਦੇਸ਼ੀ ਹਿੱਸੇਦਾਰਾਂ ਦੇ ਲਈ ਮਿਲਟਰੀ-ਪੱਧਰੀ ਡਰੋਨ ਦੀ ਵਿਕਰੀ ਨੂੰ ਪਾਬੰਦੀਸ਼ੁਦਾ ਕਰਦੇ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਅਮਰੀਕਾ ਨੂੰ ਹਥਿਆਰਬੰਦ ਡਰੋਨ ਦੀ ਵਿਕਰੀ ‘ਤੇ ਵਿਚਾਰ ਕਰਨ ਦੀ ਇਜਾਜ਼ਤ ਮਿਲੇਗੀ ਜੋ ਪਹਿਲਾਂ ਉਹਨਾਂ ਦੀ ਗਤੀ ਅਤੇ ਪੇਲੋਡ ਦੇ ਕਾਰਨ ਪਾਬੰਦੀਸ਼ੁਦਾ ਸਨ। ਮਾਮਲੇ ਤੋਂ ਜਾਣੂ ਇਕ ਸਾਂਸਦ ਨੇ ਫੌਰੇਨ ਪਾਲਿਸੀ ਪਤੱਰਿਕਾ ਨੂੰ ਕਿਹਾ,”ਉਹ ਭਾਰਤ ਨੂੰ ਹਥਿਆਰਬੰਦ (ਸ਼੍ਰੇਣੀ-1) ਪ੍ਰੀਡੇਟਸ ਮੁਹੱਈਆ ਕਰਾਉਣ ਵਾਲੇ ਹਨ।” ਉਹਨਾਂ ਨੇ ਦੱਸਿਆ ਕਿ ‘ਐੱਮਕਿਊ-1 ਪ੍ਰੀਡੇਟਰ ਡਰੋਨ’ 1,000 ਪੌਂਡ ਤੋਂ ਵਧੇਰੇ ਬੰਬ ਅਤੇ ਮਿਜ਼ਾਈਲਾਂ ਲਿਜਾ ਸਕਦਾ ਹੈ।

LEAVE A REPLY

Please enter your comment!
Please enter your name here