ਭਾਰਤ ‘ਚ ਲਗਾਤਾਰ ਕੋਵਿਡ-19 ਪ੍ਰਭਾਵਿਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਮੁੰਬਈ ‘ਚ ਇਕ ਬੱਸ ਨੂੰ ਚਲਦੇ-ਫਿਰਦੇ ਟੈਸਟਿੰਗ ਸੈਂਟਰ ‘ਚ ਬਦਲਿਆ ਗਿਆ ਹੈ। ਪੁਣੇ ਦੀ ਇਕ ਫਰਮ ਕ੍ਰਿਸ਼ਣਾ ਡਾਇਗਨੋਸਟਿਕ ਨੇ ਭਾਰਤ ਦੀ ਪਹਿਲੀ ਕੋਵਿਡ-19 ਟੈਸਟਿੰਗ ਬੱਸ ਤਿਆਰ ਕੀਤ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਟੈਸਟਿੰਗ ਮਹਾਰਾਸ਼ਟਰ ‘ਚ ਕੀਤੀ ਜਾ ਸਕੇ। ਇਸ ਟੈਸਟਿੰਗ ਸਹੂਲਤ ਨੂੰ ਤਿਆਰ ਕਰਨ ‘ਚ ਆਈ.ਆਈ.ਟੀ ਐਲੂਮਨੀ ਪ੍ਰੀਸ਼ਦ ਨੇ ਵੀ ਸਹਿਯੋਗ ਦਿੱਤਾ ਹੈ।