ਭਾਰਤ ’ਚ ਕੋਵੈਕਸੀਨ ਖਰੀਦਣ ’ਤੇ ਬ੍ਰਾਜ਼ੀਲੀ ਰਾਸ਼ਟਰਪਤੀ ਬੋਲਸੋਨਾਰੋ ’ਤੇ ਘਪਲੇ ਦਾ ਦੋਸ਼

0
60

ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਭਾਰਤੀ ਕੰਪਨੀ ਭਾਰਤ ਬਾਇਓਟੈਕ ਤੋਂ ਕੋਵੈਕਸੀਨ ਖਰੀਦ ਸਬੰਧੀ ਘਪਲੇ ਦੇ ਦੋਸ਼ ’ਚ ਫਸ ਗਏ ਹਨ। ਉਨ੍ਹਾਂ ਉਪਰ ਵੈਕਸੀਨ ਦੀ ਕੀਮਤ ਨੂੰ ਲੈ ਕੇ ਹੇਰਾ-ਫੇਰੀ ਕਰਨ ਦਾ ਦੋਸ਼ ਲੱਗਾ ਹੈ, ਜਿਸ ਤੋਂ ਬਾਅਦ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਬੋਲਸੋਨਾਰੋ ਵਿਰੁੱਧ ਜਾਂਚ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ, ਇਸ ਜਾਂਚ ਦੀ ਰਿਪੋਰਟ ਨੂੰ 90 ਦਿਨਾਂ ਦੇ ਅੰਦਰ ਕੋਰਟ ’ਚ ਪੇਸ਼ ਕਰਨ ਦਾ ਹੁਕਮ ਵੀ ਦਿੱਤਾ ਗਿਆ।ਪਿਛਲੇ ਹਫਤੇ, ਐਸਟਾਡੋ ਡੀ. ਸਾਓ ਪਾਉਲੋ ਅਖਬਾਰ ਨੇ ਦੱਸਿਆ ਕਿ ਬ੍ਰਾਜ਼ੀਲੀ ਸਰਕਾਰ ਨੇ ਦੋ ਕਰੋੜ ਕੋਰੋਨਾ ਵੈਕਸੀਨ ਦੀ ਖੁਰਾਕ ਲਈ ਭਾਰਤੀ ਕੰਪਨੀ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ’ਚ ਇਕ ਡੋਜ਼ ਦੀ ਕੀਮਤ 15 ਡਾਲਰ (ਲਗਭਗ 1,117 ਰੁਪਏ) ਦੱਸੀ ਗਈ ਸੀ, ਜਦਕਿ ਦਿੱਲੀ ਸਥਿਤ ਬ੍ਰਾਜ਼ੀਲ ਦੇ ਦੂਤਘਰ ਦੇ ਇਕ ਖੂਫੀਆ ਸੰਦੇਸ਼ ’ਚ ਇਕ ਡੋਜ਼ ਦੀ ਕੀਮਤ 100 ਰੁਪਏ (1.34. ਡਾਲਰ) ਸੀ। ਇਹੀ ਕਾਰਨ ਹੈ ਕਿ ਵਿਰੋਧੀ ਸੰਸਦ ਮੈਂਬਰਾਂ ਨੇ ਬੋਲਸਨਾਰੋ ਖਿਲਾਫ ਸੁਪਰੀਮ ਕੋਰਟ ’ਚ ਜਾਂਚ ਦੀ ਅਪੀਲ ਕੀਤੀ ਸੀ।

LEAVE A REPLY

Please enter your comment!
Please enter your name here