ਭਾਰਤ ਕੋਰੋਨਾ ਦੀ ਕਿਸ ਵੈਕਸੀਨ ਨੂੰ ਦੇਵੇਗਾ ਪ੍ਰਵਾਨਗੀ, ICMR ਨੇ ਦੱਸੀਆਂ ਸ਼ਰਤਾਂ

0
160

ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ’ਚ ਜਾਰੀ ਹੈ। ਭਾਰਤ ’ਚ ਵੀ ਕੋਰੋਨਾ ਮਹਾਮਾਰੀ ਦਿਨੋਂ-ਦਿਨ ਤੇਜ਼ ਰਫ਼ਤਾਰ ਨਾਲ ਵੱਧਦੀ ਜਾ ਰਹੀ ਹੈ। ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਵੀ ਜੀਅ-ਤੋੜ ਕੋਸ਼ਿਸ਼ਾਂ ’ਚ ਲੱਗਾ ਹੋਇਆ ਹੈ। ਉਮੀਦ ਇਹ ਹੀ ਜਤਾਈ ਜਾ ਰਹੀ ਹੈ ਕਿ ਵੈਕਸੀਨ ਛੇਤੀ ਹੀ ਉਪਲੱਬਧ ਹੋ ਜਾਵੇਗੀ। ਕੋਵਿਡ-19 ਲਈ ਟੀਕਾ 100 ਫੀਸਦੀ ਅਸਰ ਕਰੇ, ਅਜਿਹਾ ਮੁਸ਼ਕਲ ਹੈ। ਇਹ ਕਹਿਣਾ ਹੈ ਕਿ ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਜਨਰਲ ਡਾਇਰੈਕਟਰ ਡਾ. ਬਲਰਾਮ ਭਾਰਗਵ ਦਾ। ਉਨ੍ਹਾਂ ਨੇ ਕਿਹਾ ਕਿ ਮਨੁੱਖ ਦੇ ਸਾਹ ਤੰਤਰ ਨਾਲ ਜੁੜੀਆਂ ਬੀਮਾਰੀਆਂ ਲਈ ਬਣੀ ਕੋਈ ਵੀ ਵੈਕਸੀਨ 100 ਫੀਸਦੀ ਪ੍ਰਭਾਵੀ ਨਹੀਂ ਰਹੀ ਹੈ। ਡਾ. ਭਾਰਗਵ ਮੁਤਾਬਕ 50 ਤੋਂ 100 ਫੀਸਦੀ ਅਸਰ ਵਾਲੀ ਕੋਰੋਨਾ ਵੈਕਸੀਨ ਨੂੰ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ। 

ਕਿਸ ਵੈਕਸੀਨ ’ਚ ਕੀ ਹੋਣਾ ਚਾਹੀਦਾ ਹੈ?
ਡਬਲਿਊ. ਐੱਚ. ਓ. ਮੁਤਾਬਕ ਇਕ ਵੈਕਸੀਨ ਵਿਚ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ- ਸੁਰੱਖਿਆ ਯਾਨੀ ਕਿ ਮਨੁੱਖੀ ਇਸਤੇਮਾਲ ’ਚ ਕਿੰਨੀ ਸੁਰੱਖਿਅਤ ਹੈ। ਇਮਯੂਨੋਜੈਨਸਿਟੀ ਮਤਲਬ ਕਿਸੇ ਬਾਹਰੀ ਪਦਾਰਥਾਂ ਤੋਂ ਰੋਗ ਪ੍ਰਤੀਰੋਗ ਸਮਰੱਥਾ ਪੈਦਾ ਕਰਨ ਦੀ ਕਾਬਲੀਅਤ ਅਤੇ ਇਸ ਦੀ ਕਾਰਜਕੁਸ਼ਲਤਾ ਯਾਨੀ ਕਿ ਵਾਇਰਸ ਵਿਰੁੱਧ ਇਹ ਕਿੰਨੀ ਪ੍ਰਭਾਵਸ਼ਾਲੀ ਹੈ। ਡਬਲਿਊ. ਐੱਚ. ਓ. ਨੇ ਕਿਹਾ ਕਿ 50 ਫੀਸਦੀ ਪ੍ਰਭਾਵ ਵਾਲੀ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਸਾਡਾ ਟੀਚਾ 100 ਫੀਸਦੀ ਵਾਲੀ ਵੈਕਸੀਨ ਦੀ ਕਾਰਜਕੁਸ਼ਲਤਾ 50-100 ਫੀਸਦੀ ਵਿਚਾਲੇ ਹੋਵੇਗੀ।

ਸੀ. ਡੀ. ਐੱਸ. ਸੀ. ਓ. ਦੇ ਦਿਸ਼ਾ-ਨਿਰਦੇਸ਼—
ਓਧਰ ਭਾਰਤ ਦੇ ਡਰੱਗ ਰੇਗੂਲੇਟਰ, ਸੈਂਟਰਲ ਡਰੱਗਜ਼ ਐਂਡ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀ. ਡੀ. ਐੱਸ. ਸੀ. ਓ.) ਨੇ ਵੀ ਕੋਰੋਨਾ ਵੈਕਸੀਨ ਨੂੰ ਲੈ ਕੇ ਜਾਰੀ ਡਰਾਫਟ ਦਿਸ਼ਾ-ਨਿਰਦੇਸ਼ ਕੀਤੇ ਹਨ। ਇਸ ਮੁਤਾਬਕ ਅਜਿਹੀ ਵੈਕਸੀਨ ਚੁਣੋ ਜੋ ਗੰਭੀਰ ਵਾਇਰਸ ਨੂੰ ਰੋਕ ਸਕੇ। ਸੀ. ਡੀ. ਐੱਸ. ਸੀ. ਓ. ਨੇ ਆਪਣੇ ਡਰਾਫਟ ਨੋਟ ’ਚ ਕਿਹਾ ਹੈ ਕਿ ਉਹ ਕੋਰੋਨਾ ਦੇ ਉਨ੍ਹਾਂ ਟੀਕਿਆਂ ਨੂੰ ਪ੍ਰਵਾਨਗੀ ਦੇਣ ਦੀ ਯੋਜਨਾ ਬਣਾ ਰਿਹਾ ਹੈ, ਜੋ ਫੇਜ਼-3 ਵਿਚ ਘੱਟ ਤੋਂ ਘੱਟ 50 ਫੀਸਦੀ ਲੋਕਾਂ ’ਤੇ ਅਸਰਦਾਰ ਸਾਬਤ ਹੋਵੇ। ਹੁਣ ਤੱਕ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੇ ਟੀਕਿਆਂ ਨੇ ਇਸ ਤੋਂ ਬਿਹਤਰ ਨਤੀਜੇ ਦਿੱਤੇ ਹਨ, ਖਾਸ ਤੌਰ ’ਤੇ ਦੂਜੇ ਡੋਜ਼ ਲੱਗਣ ਤੋਂ ਬਾਅਦ।

ਭਾਰਤ ’ਚ ਤਿੰਨ ਵੈਕਸੀਨ ’ਤੇ ਚੱਲ ਰਿਹੈ ਮਨੁੱਖੀ ਟਰਾਇਲ—
ਭਾਰਤ ’ਚ ਇਸ ਸਮੇਂ ਤਿੰਨ ਵੈਕਸੀਨ ਦਾ ਮਨੁੱਖੀ ਟਰਾਇਲ ਚੱਲ ਰਿਹਾ ਹੈ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਜਿਸ ਵੈਕਸੀਨ ਦਾ ਫੇਜ਼-3 ਟਰਾਇਲ ਕਰ ਰਿਹਾ ਹੈ, ਉਹ ਆਕਸਫੋਰਡ ਯੂਨੀਵਰਸਿਟੀ ਅਤੇ ਅਸਤਰਾਜੇਨੇਕਾ ਨੇ ਵਿਕਸਿਤ ਕੀਤੀ ਹੈ। ਇਸ ਤੋਂ ਇਲਾਵਾ ਆਈ.  ਸੀ. ਐੱਮ. ਆਰ. ਭਾਰਤ ਬਾਇਓਟੇਕ ਦੀ ਕੋਵੈਕਸਿਨ ਅਤੇ ਜ਼ਾਇਡਸ ਕੈਡਿਲਾ ਦੀ ਜ਼ੀਕੋਵ-ਡੀ।

LEAVE A REPLY

Please enter your comment!
Please enter your name here