ਭਾਰਤੀ ਮੂਲ ਦੇ ਪ੍ਰੋਫੈਸਰ ਦੀ ਰਿਸਰਚ, ਕੋਰੋਨਾ ਖਿਲਾਫ਼ ਇੰਨੇ ਦਿਨ ਤੱਕ ਸਰੀਰ ‘ਚ ਬਣੀ ਰਹਿੰਦੀ ਹੈ ਐਂਟੀਬੌਡੀ

0
156

ਗਲੋਬਲ ਪੱਧਰ ‘ਤੇ ਲੋਕ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਹਨ। ਕੋਰੋਨਾ ਸਬੰਧੀ ਸੀਰੋ ਸਰਵੇ ਅਤੇ ਦੂਜੇ ਅਧਿਐਨਾਂ ਵਿਚ ਬਹੁਤ ਸਾਰੇ ਲੋਕਾਂ ਦੇ ਸਰੀਰ ਵਿਚ ਕੋਰੋਨਾਵਾਇਰਸ ਦੀ ਐਂਟੀਬੌਡੀ ਪਾਈ ਗਈ ਹੈ। ਸਰੀਰ ਵਿਚ ਐਂਟੀਬੌਡੀ ਬਣ ਜਾਣ ਦਾ ਮਤਲਬ ਹੋਇਆ ਕਿ ਇਹਨਾਂ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਹੋ ਚੁੱਕਾ ਹੈ ਅਤੇ ਉਹਨਾਂ ਦੇ ਸਰੀਰ ਨੇ ਉਸ ਦੇ ਖਿਲਾਫ਼ ਲੜਨ ਦੀ ਸਮਰੱਥਾ ਵਿਕਸਿਤ ਕਰ ਲਈ ਹੈ। ਇਸ ਦੇ ਬਾਅਦ ਸਵਾਲ ਬਣਦਾ ਹੈ ਕੀ ਇਕ ਵਾਰ ਐਂਟੀਬੌਡੀ ਬਣ ਜਾਣ ਦੇ ਬਾਅਦ ਕਦੇ ਕੋਰੋਨਾ ਨਹੀਂ ਹੋਵੇਗਾ। ਇਸ ਸਬੰਧੀ ਭਾਰਤੀ ਮੂਲ ਦੇ ਅਮਰੀਕੀ ਦੀਪਤ ਭੱਟਾਚਾਰੀਆ ਨੇ ਰਿਸਰਚ ਕੀਤੀ ਹੈ।ਅਮਰੀਕਾ ਦੀ ਯੂਨੀਵਰਸਿਟੀ ਆਫ ਅਰੀਜ਼ੋਨਾ ਵਿਚ ਐਸੋਸੀਏਟ ਪ੍ਰੋਫੈਸਰ ਭਾਰਤੀ ਮੂਲ ਦੇ ਦੀਪਤ ਭੱਟਾਚਾਰੀਆ ਦੀ ਅਗਵਾਈ ਵਿਚ ਇਹ ਰਿਸਰਚ ਕੀਤੀ ਗਈ। ਇਸ ਵਿਚ ਨਤੀਜਾ ਕੱਢਿਆ ਗਿਆ ਕਿ ਸਾਰਸ ਕੋਵਿ-2 ਵਾਇਰਸ ਦੇ ਖਿਲਾਫ਼ ਐਂਟੀਬੌਡੀ ਕਿਸੇ ਇਨਸਾਨ ਦੇ ਸਰੀਰ ਵਿਚ ਲੱਗਭਗ 5 ਮਹੀਨੇ ਤੱਕ ਰਹਿੰਦੀ ਹੈ। ਮਤਲਬ ਇਕ ਵਾਰ ਵਿਚ ਐਂਟੀਬੌਡੀ ਬਣਨ ਦੇ ਪੰਜ ਮਹੀਨੇ ਬਾਅਦ ਫਿਰ ਤੋਂ ਵਿਅਕਤੀ ਇਨਫੈਕਸ਼ਨ ਦੀ ਚਪੇਟ ਵਿਚ ਆ ਸਕਦਾ ਹੈ।ਇਸ ਰਿਸਰਚ ਵਿਚ 6 ਹਜ਼ਾਰ ਲੋਕਾਂ ਦੇ ਐਂਟੀਬੌਡੀ ਸੈਂਪਲ ਲਏ ਗਏ, ਜੋ ਕੋਰੋਨਾ ਨਾਲ ਪੀੜਤ ਹੋਏ ਸਨ।ਰਿਸਰਚ ‘ਤੇ ਪ੍ਰੋਫੈਸਰ ਭੱਟਾਚਾਰੀਆ ਨੇ ਕਿਹਾ,”ਕੋਵਿਡ-19 ਦੇ ਖਿਲਾਫ਼ ਇਮਿਊਨਿਟੀ ਦੇ ਬਾਰੇ ਵਿਚ ਲਗਾਤਾਰ ਕਈ ਚਿੰਤਾਵਾਂ ਹਨ। ਅਸੀਂ ਇਸ ਅਧਿਐਨ ਵਿਚ ਪਾਇਆ ਹੈ ਕਿ ਇਮਿਊਨਿਟੀ ਘੱਟੋ-ਘੱਟੋ 5 ਮਹੀਨੇ ਲਈ ਸਥਿਰ ਹੈ। ਉੱਚ ਗੁਣਵੱਤਾ ਵਾਲੇ ਐਂਟੀਬੌਡੀਜ਼ ਸਾਰਸ ਕੋਵਿ-2 ਇਨਫੈਕਸ਼ਨ ਦੇ ਪੰਜ ਤੋਂ 7 ਮਹੀਨੇ ਬਾਅਦ ਖਤਮ ਹੋ ਰਹੇ ਹਨ।”

LEAVE A REPLY

Please enter your comment!
Please enter your name here