ਭਾਜਪਾ ਮਾਰਚ ਤੋਂ ਅਗਸਤ ਤਕ ਪੰਜਾਬ ’ਚ ਕੱਢੇਗੀ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਖ਼ਿਲਾਫ਼ ਯਾਤਰਾ

0
23

 ਪੰਜਾਬ ਭਾਜਪਾ ਨੇ ਸੂਬੇ ’ਚ ਨਸ਼ੇ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਨੂੰ ਜਨ-ਅੰਦੋਲਨ ਬਣਾਉਣ ਲਈ ਹਰ ਲੋਕ ਸਭਾ ਹਲਕੇ ਵਿਚ ਯਾਤਰਾ ਕੱਢਣ ਦਾ ਪ੍ਰੋਗਰਾਮ ਬਣਾਇਆ ਹੈ। ਇਹ ਯਾਤਰਾ ਇਕ ਹਲਕੇ ’ਚ 15-20 ਦਿਨ ਰਹੇਗੀ ਅਤੇ ਹਰ ਵਿਧਾਨ ਸਭਾ ਹਲਕੇ ’ਚੋਂ ਗੁਜ਼ਰੇਗੀ। ਪਾਰਟੀ ਮਾਰਚ ਤੋਂ ਅਗਸਤ ਤਕ ਇਸ ਯਾਤਰਾ ਨੂੰ ਪੂਰਾ ਕਰੇਗੀ, ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋ ਸਕਦੇ ਹਨ। ਪਹਿਲੇ ਪੜਾਅ ’ਚ ਯਾਤਰਾ ਅੰਮ੍ਰਿਤਸਰ, ਗੁਰਦਾਸਰਪੁਰ ਅਤੇ ਜਲੰਧਰ ਲੋਕਸਭਾ ਹਲਕੇ ਕਵਰ ਕਰੇਗੀ। ਪਾਰਟੀ ਸੂਤਰਾਂ ਮੁਤਾਬਕ ਅਗਲੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਨੇਤਾਵਾਂ ਦੇ ਪ੍ਰਵਾਸ ਪ੍ਰੋਗਰਾਮ ’ਤੇ ਵੀ ਮੋਹਰ ਲੱਗ ਚੁੱਕੀ ਹੈ। ਪ੍ਰਵਾਸ ਯੋਜਨਾ ਦੇ ਦੂਜੇ ਪੜਾਅ ’ਚ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ’ਚ ਕੇਂਦਰੀ ਮੰਤਰੀ ਅਰਜਨ ਮੇਘਵਾਲ ਆਉਣਗੇ ਜਦੋਂਕਿ ਸੰਗਰੂਰ, ਲੁਧਿਆਣਾ ਅਤੇ ਪਟਿਆਲਾ ਲੋਕਸਭਾ ਹਲਕਿਆਂ ’ਚ ਮਨਸੁਖ ਮਾਂਡਵੀਆ ਪ੍ਰਵਾਸ ਕਰਨਗੇ।

LEAVE A REPLY

Please enter your comment!
Please enter your name here