ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਸੰਸਦ ‘ਚ ਮਨਜ਼ੂਰ ਕੀਤੇ ਗਏ ਤਿੰਨ ਮਜ਼ਬੂਰ ਬਿੱਲਾਂ ‘ਤੇ ਤੰਜ਼ ਕੱਸਦੇ ਹੋਏ ਇਸ ਨੂੰ ਨੌਕਰੀ ‘ਤੇ ਹਮਲਾ ਕਰਾਰ ਦਿੱਤਾ। ਪ੍ਰਿਯੰਕਾ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ,”ਇਸ ਕਠਿਨ ਸਮੇਂ ਦੀ ਮੰਗ ਹੈ ਕਿ ਕਿਸੇ ਦੀ ਨੌਕਰੀ ਨਾ ਜਾਵੇ। ਸਾਰਿਆਂ ਦੀ ਰੋਜ਼ੀ-ਰੋਟੀ ਸੁਰੱਖਿਅਤ ਰਹੇ। ਭਾਜਪਾ ਸਰਕਾਰ ਦੀ ਪਹਿਲ ਦੇਖੋ। ਭਾਜਪਾ ਸਰਕਾਰ ਹੁਣ ਅਜਿਹਾ ਕਾਨੂੰਨ ਲਿਆਈ ਹੈ, ਜਿਸ ‘ਚ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਣਾ ਸੌਖਾ ਹੋ ਗਿਆ ਹੈ।” ਉਨ੍ਹਾਂ ਨੇ ਲਿਖਿਆ,”ਵਾਹ ਰੇ ਸਰਕਾਰ ਆਸਾਨ ਕਰ ਦਿੱਤਾ ਅੱਤਿਆਚਾਰ।”