ਬ੍ਰਿਟੇਨ ‘ਚ ਦੱ. ਏਸ਼ੀਆਈ ਪ੍ਰਵਾਸੀਆਂ ਦੀ ਤੁਲਨਾ ‘ਚ ਅਸ਼ਵੇਤਾਂ ਨੂੰ ਵਧੇਰੇ ਨਸਲਵਾਦ ਝੱਲਣਾ ਪੈਂਦੈ : ਪਨੇਸਰ

0
196

ਭਾਰਤੀ ਮੂਲ ਦੇ ਇੰਗਲੈਂਡ ਦੇ ਸਾਬਕਾ ਸਪਿਨਰ ਮੋਂਟੀ ਪਨੇਸਰ ਦਾ ਮੰਨਣਾ ਹੈ ਕਿ ਬ੍ਰਿਟੇਨ ਵਿਚ ਦੱਖਣੀ ਏਸ਼ੀਆਈ ਪ੍ਰਵਾਸੀਆਂ ਨੂੰ ਬਹੁਤ ਘੱਟ ਹੀ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸਦੀ ਤੁਲਨਾ ਵਿਚ ਅਸ਼ਵੇਤ ਭਾਈਚਾਰੇ ਦੇ ਨਾਲ ਰੋਜ਼ਾਨਾ ਦੀ ਜ਼ਿੰਦਗੀ ਵਿਚ ਹੋ ਰਹੇ ਵਰਤਾਓ ਨਾਲ ਨਹੀਂ ਕੀਤੀ ਜਾ ਸਕਦੀ। ਪਨੇਸਰ ਨੇ ਕਿਹਾ ਕਿ ਉਸਦੇ ਦੇਸ਼ ਵਿਚ ਅਸ਼ਵੇਤ ਭਾਈਚਾਰੇ ਦੇ ਨਾਲ ਨਸਲਵਾਦ ਖਤਮ ਹੋਣਾ ਚਾਹੀਦੀ ਹੈ ਤੇ ਅਧਿਕਾਰੀਆਂ ਨੂੰ 5 ਸਾਲ ਦੀ ਯੋਜਨਾ ਬਣਾ ਕੇ ਇਸ ਨੂੰ ਖਤਮ ਕਰਨਾ ਚਾਹੀਦਾ ਹੈ।
ਉਸ ਨੇ ਕਿਹਾ ਕਿ ਜੇਕਰ ਕੋਈ ਇੱਥੇ ਕਾਲਾ ਰੰਗ ਚੜ੍ਹੀ ਖਿੜਕੀਆਂ ਵਾਲੀ ਕਾਰ ਚਲਾਉਂਦਾ ਹੈ ਤਾਂ ਉਹ ਅਸ਼ਵੇਤ ਹੈ ਤੇ ਪੁਲਸ ਉਸਦੀ ਕਾਰ ਜ਼ਰੂਰ ਰੋਕੇਗੀ। ਇੱਥੇ ਅਸ਼ਵੇਤ ਲੋਕ ਰੋਜ਼ ਪੁਲਸ ਦੇ ਖੌਫ ਦੇ ਸਾਏ ਵਿਚ ਜਿਉਂਦੇ ਹਨ।” ਇੰਗਲੈਂਡ ਲਈ 50 ਟੈਸਟਾਂ ਵਿਚ 167 ਵਿਕਟਾਂ ਲੈ ਚੁੱਕੇ ਪਨੇਸਰ ਨੇ ਕਿਹਾ, ”ਇਹ ਮੇਰੇ ਅਸ਼ਵੇਤ ਦੋਸਤ ਦੱਸਦੇ ਹਨ। ਉਹ ਸੁਪਰ ਮਾਰਕੀਟ ਜਾਂਦੇ ਹਨ ਤਾਂ ਲੋਕਾਂ ਨੂੰ ਉਨ੍ਹਾਂ ‘ਤੇ ਚੋਰੀ ਦਾ ਸ਼ੱਕ ਹੁੰਦਾ ਹੈ। ਜੇਕਰ ਮੈਂ ਜੇਬ ਵਿਚ ਕੁਝ ਰੱਖ ਲਵਾਂ ਤਾਂ ਕੋਈ ਧਿਆਨ ਨਹੀਂ ਦੇਵੇਗਾ ਪਰ ਉਹ ਕੁਝ ਨਹੀਂ ਕਰਦੇ ਹਨ ਤਾਂ ਵੀ ਉਨ੍ਹਾਂ ‘ਤੇ ਸ਼ੱਕ ਰਹਿੰਦਾ ਹੈ।” 
ਸਮੁੱਚੇ ਕ੍ਰਿਕਟ ਜਗਤ ਦੀ ਤਰ੍ਹਾਂ ਉਸ ਨੂੰ ਵੈਸਟਇੰਡੀਜ਼ ਦੇ ਮਹਾਨ ਕ੍ਰਿਕਟਰ ਮਾਈਕਲ ਹੋਲਡਿੰਗ ‘ਤੇ ਨਸਲਵਾਦ ‘ਤੇ ਦਿੱਤੇ ਗਏ ਭਾਸ਼ਣ ਨੇ ਝੰਝੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਸਾਲ ਦੀ ਯੋਜਨਾ ਬਣਾ ਕੇ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਭਾਸ਼ਣਾਂ ਦੇ ਬਾਅਦ ਵੀ ਕੁਝ ਕੀਤਾ ਨਹੀਂ ਜਾਂਦਾ ਤਾਂ ਫਿਰ ਕੀ ਫਾਇਦਾ। ਮੈਂ ਮਾਈਕਲ ਹੋਲਡਿੰਗ ਵਰਗਾ ਭਾਸ਼ਣ ਕਿਸੇ ਦਾ ਨਹੀਂ ਦੇਖਿਆ ਤੇ ਕ੍ਰਿਕਟ ਦੇ ਜਰੀਏ ਹੀ ਨਸਲਵਾਦ ਨੂੰ ਖਤਮ ਕਰਨ ਤੋਂ ਬਿਹਤਰ ਕੀ ਹੋ ਸਕਦਾ ਹੈ।

LEAVE A REPLY

Please enter your comment!
Please enter your name here