ਬ੍ਰਿਟੇਨ ‘ਚ ਕੋਰੋਨਾ ਦੀ ਦੂਜੀ ਲਹਿਰ ਦਾ ਖੌਫ, ਹਸਪਤਾਲਾਂ ਨੂੰ ਤਿਆਰ ਰਹਿਣ ਦਾ ਸੱਦਾ

0
274

ਬ੍ਰਿਟੇਨ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਣ ‘ਤੇ ਉੱਤਰੀ ਇੰਗਲੈਂਡ ਦੇ ਹਿੱਸਿਆਂ ਵਿਚ ਅਸਥਾਈ ਹਸਪਤਾਲਾਂ ਨੂੰ ਹੁਣ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ। ਇਹ ਹਸਪਤਾਲ ਕੋਵਿਡ-19 ਨਾਲ ਨਜਿੱਠਣ ਵਿਚ ਮਦਦ ਲਈ ਇਸ ਸਾਲ ਦੀ ਸ਼ੁਰੂਆਤ ਵਿਚ ਰਿਕਾਰਡ ਸਮੇਂ ਵਿਚ ਬਣਾਏ ਗਏ ਸਨ। ਨਾਈਟਿੰਗੇਲ ਹਸਪਤਾਲਾਂ ਨੂੰ ਤਿਆਰ ਰਹਿਣ ਦੇ ਸੱਦੇ ਵਾਲੇ ਐਲਾਨ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਹਾਊਸ ਆਫ ਕਾਮਨਸ ਵਿਚ ਕੋਰੋਨਾ ਵਾਇਰਸ ਨਾਲ ਸਬੰਧਿਤ ਨਵੀਂਆਂ ਤਿੰਨ ਪੱਧਰੀ ਪਾਬੰਦੀਆਂ ਦੀ ਰੂਪ ਰੇਖਾ ਬਾਰੇ ਬਿਆਨ ਦੇਣਗੇ।ਤੀਜੇ ਪੱਧਰ ਦੇ ਤਹਿਤ ਮਾਮਲਿਆਂ ਦੀ ਗਿਣਤੀ ਦੀ ਗੰਭੀਰਤਾ ਦੇ ਲਿਹਾਜ਼ ਨਾਲ ਸਭ ਤੋਂ ਸਖਤ ਤਾਲਾਬੰਦੀ ਪਾਬੰਦੀਆਂ ਹੋਣੀਆਂ। ਜਾਨਸਨ ਨੇ ਨਵੀਂ ਵਿਵਸਥਾ ਨੂੰ ਅੰਤਿਮ ਰੂਪ ਦੇਣ ਲਈ ਚੋਟੀ ਦੇ ਅਧਿਕਾਰੀਆਂ ਦੇ ਨਾਲ ਇਕ ਐਮਰਜੈਂਸੀ ਮੀਟਿੰਗ ਕੀਤੀ ਅਤੇ ਉਹ ਸੋਮਵਾਰ ਨੂੰ ਹੀ ਟੈਲੀਵਿਜ਼ਨ ‘ਤੇ ਦੇਸ਼ ਨੂੰ ਸੰਬੋਧਿਤ ਕਰਨ ਵਾਲੇ ਹਨ। ਐੱਨ.ਐੱਚ.ਐੱਸ. ਇੰਗਲੈਂਡ ਦੇ ਮੈਡਿਕਲ ਅਧਿਕਾਰੀ ਪ੍ਰੋਫੈਸਰ ਸਟਿਫਨ ਪੋਵਿਸ ਨੇ ਕਿਹਾ ਕਿ ਨੈਸ਼ਨਲ ਹੈਲਥ ਸਰਵਿਸ (ਐੱਨ.ਐੱਚ.ਐੱਸ.) ਮਾਨਚੈਸਟਰ, ਸੁੰਦਰਲੈਂਡ ਅਤੇ ਹੈਰੋਗੇਟ ਦੇ ਨਾਈਟਿੰਗੇਲ ਹਸਪਤਾਲਾਂ ਨੂੰ ਮਰੀਜ਼ਾ ਲਈ ਖੋਲ੍ਹਣ ਲਈ ਬਿਲਕੁੱਲ ਤਿਆਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਮਰੀਜ਼ਾਂ-ਚਾਹੇ ਉਹ ਕੋਵਿਡ-19 ਮਰੀਜ਼ ਹੋਣ ਜਾਂ ਇਸ ਵਾਇਰਸ ਤੋਂ ਠੀਕ ਹੋ ਰਹੇ ਲੋਕਾਂ ਨੂੰ ਸਵਿਕਾਰ ਕਰਨ ਲਈ ਤਿਆਰ ਰਹਿਣ ਨੂੰ ਕਿਹਾ ਜਾ ਰਿਹਾ ਹੈ। 

LEAVE A REPLY

Please enter your comment!
Please enter your name here