ਬ੍ਰਿਟਿਸ਼ ਦੌੜਾਕ ਨੇ ਲੰਡਨ ਪੁਲਸ ’ਤੇ ਨਸਲੀ ਟਿੱਪਣੀ ਦਾ ਦੋਸ਼ ਲਾਇਆ

0
112

 ਬ੍ਰਿਟਿਸ਼ ਦੀ ਦੌੜਾਕ ਬਿਆਂਕਾ ਵਿਲੀਅਮਸ ਤੇ ਉਸਦੇ ਪਤੀ ਨੇ ਲੰਡਨ ਪੁਲਸ ’ਤੇ ਨਸਲੀ ਟਿੱਪਣੀ ਦਾ ਦੋਸ਼ ਲਾਇਆ ਹੈ। ਪੁਲਸ ਅਧਿਕਾਰੀ ਨੇ ਇਸ ਜੋੜੇ ਦੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਸੀ, ਜਿਸ ਵਿਚ ਉਸ ਦਾ 3 ਮਹੀਨਿਆਂ ਦਾ ਬੇਟਾ ਵੀ ਸੀ। ਅਸ਼ਵੇਤ ਜੋੜੇ ਵਿਲੀਅਮਸ ਤੇ ਉਸਦਾ ਪਤੀ ਪੁਰਤਗਾਲ ਦੇ ਦੌੜਾਕ ਰਿਕਾਰਡੋ ਡੋਸ ਸੈਂਟੋਸ ਦੀ ਮਰਸੀਡੀਜ਼ ਕਾਰ ਨੂੰ ਪੁਲਸ ਨੇ ਸ਼ਨੀਵਾਰ ਦੁਪਹਿਰ ਨੂੰ ਰੋਕਿਆ ਸੀ। 26 ਸਾਲਾ ਵਿਲੀਅਮਸ ਨੇ ਕਿਹਾ ਕਿ ਮੇਟ੍ਰੋਪਾਲੇਟਿਨ ਪੁਲਸ ਨੇ ਸੜਕੀ ਦੇ ਗਲਤ ਪਾਸੇ ਗੱਡੀ ਚਲਾਉਣ ਨੂੰ ਲੈ ਕੇ ‘ਮਨਘੜਤ ਰਿਪੋਰਟ’ ਬਣਾਈ ਹੈ। ਵਿਲੀਅਮਸ ਨੇ ਐਤਵਾਰ ਨੂੰ ਲਿਖਿਆ, ‘‘ਬਦਲਾਅ ਤੇ ਗਲਤ ਕੰਮ ਦੀ ਸਜਾ ਦਾ ਸਮਾਂ ਹੈ। ਕੱਲ ਦੀ ਘਟਨਾ ਨੂੰ ਲੈ ਕੇ ਅਜੇ ਵੀ ਸਹਿਮੀ ਹੋਈ ਹਾਂ।’’ ਉਸ ਨੇ ਟਵਿਟਰ ’ਤੇ ਲਿਖਿਆ, ‘‘ਉਹ ਦੋਵਾ ਕਰਦੇ ਹਨ ਕਿ ਇੰਗਲੈਂਡ ਨਸਲਵਾਦੀ ਨਹੀਂ ਹੈ।’’
ਵਿਲੀਅਮਸ 2018 ਰਾਸ਼ਟਰਮੰਡਲ ਖੇਡਾਂ ਤੇ 2018 ਯੂਰਪੀਅਨ ਚੈਂਪੀਅਨਸ਼ਿਪ ਵਿਚ ਫਰਾਟਾ ਰਿਲੇਅ ਵਿਚ ਸੋਨ ਤਮਗਾ ਜੇਤੂ ਹੈ। ਉਸ ਨੇ ਇਕ ਅਖਬਾਰ ਵਿਚ ਕਿਹਾ,‘‘‘ਹਮੇਸ਼ਾ ਅਜਿਹਾ ਹੀ ਹੁੰਦਾ ਹੈ। ਉਸ ਨੇ ਰਿਕਰਾਡੋ ਨਾਲ ਅਜਿਹੀ ਗੱਲ ਕੀਤੀ ਕਿ ਜਿਵੇਂ ਬੂਟਾਂ ’ਤੇ ਪਈ ਧੂੜ ਹੋਵੇ, ਇਹ ਹੈਰਾਨ ਕਰਨ ਵਾਲਾ ਸੀ। ਇਹ ਦੇਖਣਾ ਕਾਫੀ ਭਿਆਨਕ ਸੀ।’’ ਵਿਲੀਅਮਸ ਨੇ ਕਿਹਾ ਕਿ ਉਹ ਪੁਲਸ ਵਿਰੁੱਧ ਕਾਨੂੰਨੀ ਕਾਰਵਾਈ ’ਤੇ ਵਿਚਾਰ ਕਰਨ ਲਈ ਵਕੀਲ ਨਾਲ ਮਿਲਣ ਦੀ ਯੋਜਨਾ ਬਣਾ ਰਹੀ ਹੈ।

LEAVE A REPLY

Please enter your comment!
Please enter your name here