ਬੋਲਵੀਆ ‘ਚ ਆਮ ਚੋਣਾਂ 18 ਅਕਤੂਬਰ ਤੱਕ ਟਲੀਆਂ

0
129

ਦੱਖਣ ਅਮਰੀਕੀ ਦੇਸ਼ ਬੋਲਵੀਆ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਮ ਚੋਣਾਂ ਨੂੰ 18 ਅਕਤੂਬਰ ਤੱਕ ਦੇ ਲਈ ਟਾਲ ਦਿੱਤਾ ਗਿਆ ਹੈ। ਬੋਲਵੀਆ ਦੇ ਚੋਣ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਬੋਲਵੀਆ ਵਿਚ ਆਮ ਚੋਣਾਂ ਮਈ ਵਿਚ ਹੋਣੀਆਂ ਸਨ ਤੇ ਫਿਰ ਇਸ ਨੂੰ 6 ਸਤੰਬਰ ਤੱਕ ਦੇ ਲਈ ਟਾਲ ਦਿੱਤਾ ਗਿਆ ਸੀ। ਇਸ ਐਲਾਨ ਤੋਂ 2 ਹਫਤੇ ਪਹਿਲਾਂ ਬੋਲਵੀਆ ਦੇ ਅੰਤਰਿਮ ਰਾਸ਼ਟਰਪਤੀ ਜੀਨਾਈਨ ਅਨੇਜ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਇਸ ਤੋਂ ਇਲਾਵਾ ਕੈਬਨਿਟ ਦੇ ਚਾਰ ਮੈਂਬਰ ਵੀ ਇਨਫੈਕਟਿਡ ਪਾਏ ਗਏ ਹਨ। ਸੁਪਰੀਮ ਇਲੈਕਟ੍ਰੋਲ ਟ੍ਰਿਬਿਊਨਲ (ਟੀ.ਐੱਸ.ਈ.) ਦੇ ਪ੍ਰਧਾਨ ਸਲਵਾਡੋਰ ਰੋਮੇਰੋ ਨੇ ਲਾ ਪੇਜ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਬੋਲਵੀਆ ਦੇ ਲੋਕਾਂ ਦੀ ਸਿਹਤ ਸੁਰੱਖਿਆ ਦੇ ਲਈ ਬਿਹਤਰੀਨ ਪੱਧਰ ਦੇ ਉਪਾਅ ਦੀ ਲੋੜ ਹੈ। ਬੋਲਵੀਆ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 64,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ ਤੇ 2,300 ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। 

LEAVE A REPLY

Please enter your comment!
Please enter your name here