‘ਬੇਟ ਪੁਰਸਕਾਰ 2020’ ‘ਚ ਬਿਯੋਂਸੇ ਨੂੰ ਮਾਨਵਤਾਵਾਦੀ ਪੁਰਸਕਾਰ ਨਾਲ ਕੀਤਾ ਜਾਵੇਗਾ ਸਨਮਾਨਿਤ

0
309

ਪੋਪ ਸਟਾਰ ਬਿਯੋਂਸੇ ਨੂੰ ‘ਬੇਟ ਪੁਰਸਕਾਰ’ ਦੇ 20ਵੇਂ ਸੰਸਕਰਣ ਵਿਚ ਮਾਨਵਤਾਵਾਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 2001 ਵਿਚ ਬਲੈਕ ਐਂਟਰਟੇਨਮੈਂਟ ਟੈਲੀਵੀਜ਼ਨ ਨੈੱਟਵਰਕ ਵੱਲੋਂ ਸ਼ੁਰੂ ਕੀਤੇ ਗਏ ਅਮਰੀਕੀ ਪੁਰਸਕਾਰ ਸਮਾਰੋਹ ਦਾ ਮਕਸਦ ਪਿਛਲੇ ਇਕ ਸਾਲ ਵਿਚ ਸੰਗੀਤ, ਅਦਾਕਾਰੀ, ਖੇਡ ਅਤੇ ਮਨੋਰੰਜਨ ਦੇ ਹੋਰ ਖੇਤਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਫਰੀਕੀ ਅਮਰੀਕੀਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਸਨਮਾਨਿਤ ਕਰਨਾ ਹੁੰਦਾ ਹੈ।ਪੁਰਸਕਾਰ ਪ੍ਰੋਗਰਾਮ ਦੀ ਅਧਿਕਾਰਕ ਵੈੱਬਸਾਈਟ ‘ਤੇ ਪੋਸਟ ਕੀਤੇ ਗਏ ਇਕ ਬਿਆਨ ਮੁਤਾਬਕ, 38 ਸਾਲਾ ਬਿਯੋਂਸੇ ਨੂੰ ਉਨ੍ਹਾਂ ਦੇ ਲੰਬੇ ਸਮੇਂ ਤੋਂ ਪਰਉਪਕਾਰੀ ਕਾਰਜਾਂ ਦੇ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਉਨ੍ਹਾਂ ਦੇ ਹਾਲ ਹੀ ਵਿਚ ਕੋਵਿਡ-19 ਰਾਹਤ ਕਾਰਜ ਸ਼ਾਮਲ ਹਨ। ਗਾਇਕਾ ਨੇ ਆਪਣੀ ਮਾਂ ਟੀਨਾ ਨੋਲਸ ਲਾਸਨ ਦੇ ਨਾਲ ਮਿਲ ਕੇ ‘#ਆਈ ਡੀਡ ਮਾਈ ਪਾਰਟ’ ਨਾਂ ਦੀ ਪਹਿਲ ਦੇ ਜ਼ਰੀਏ ਆਪਣੇ ਗ੍ਰਹਿ ਨਗਰ ਹਿਊਸਟਨ ਅਤੇ ਹੋਰ ਗੈਰ-ਗੋਰੇ ਅਤੇ ਭੂਰੇ ਭਾਈਚਾਰਿਆਂ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਮਹਾਮਾਰੀ ਤੋਂ ਪ੍ਰਭਾਵਿਤ ਕਮਜ਼ੋਰ ਭਾਈਚਾਰਿਆਂ ਵਿਚ ਬੁਨਿਆਦੀ ਸਿਹਤ ਅਤੇ ਮਾਨਸਿਕ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਸੰਗਠਨਾਂ ਨੂੰ ਦਾਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਹੈ। ਇਸ ਸਾਲ 28 ਜੂਨ ਨੂੰ ਆਯੋਜਿਤ ਹੋਣ ਵਾਲੇ ਡਿਜੀਟਲ ਪ੍ਰੋਗਰਾਮ ਵਿਚ ਸਵਰਗੀ ਕੋਬੇ ਬ੍ਰਾਯੰਟ ਅਤੇ ਸੰਗੀਤ ਦੀ ਦੁਨੀਆ ਦੀ ਮਹਾਨ ਹਸਤੀ ਲਿਟਿਲ ਰਿਚਰਡ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਣ ਦੀ ਯੋਜਨਾ ਬਣਾਈ ਗਈ ਹੈ।

LEAVE A REPLY

Please enter your comment!
Please enter your name here