ਬੁਖਾਰ ਦੇ ਟੀਕਿਆਂ ਦੀ ਤਰ੍ਹਾਂ ਹੋਵੇਗੀ ਕੋਰੋਨਾ ਦੀ ਪਹਿਲੀ ਵੈਕਸੀਨ : ਮਾਹਿਰ

0
1045

ਕੋਰੋਨਾਵਾਇਰਸ ਦੇ ਕਹਿਰ ਨਾਲ ਨਜਿੱਠ ਰਹੀ ਦੁਨੀਆ ਨੂੰ ਬਚਾਉਣ ਲਈ ਸਾਇੰਸਦਾਨ ਦਿਨ-ਰਾਤ ਇਸ ਗਲੋਬਲ ਮਹਾਮਾਰੀ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਕਈ ਦੇਸ਼ਾਂ ਦੇ ਸਾਇੰਸਦਾਨਾਂ ਨੇ ਦਾਅਵਾ ਵੀ ਕੀਤਾ ਹੈ ਕਿ ਉਨ੍ਹਾਂ ਨੇ ਕੋਰੋਨਾਵਾਇਰਸ ਦੀ ਵੈਕਸੀਨ ਬਣਾ ਲਈ ਹੈ। ਪਰ, ਵਿਸ਼ਵ ਸਿਹਤ ਸੰਗਠਨ ਮੁਤਾਬਕ, ਹੁਣ ਤੱਕ ਕੋਈ ਵੀ ਅਜਿਹੀ ਵੈਕਸੀਨ ਨਹੀਂ ਬਣੀ ਹੈ ਜਿਸ ਨੂੰ ਕੋਰੋਨਾਵਾਇਰਸ ਵੈਕਸੀਨ ਦਾ ਨਾਂ ਦਿੱਤਾ ਜਾ ਸਕੇ।

ਮੌਸਮੀ ਬੁਖਾਰ ਦੇ ਟੀਕਿਆਂ ਜਿਹੀ ਹੋਵੇਗੀ ਕੋਰੋਨਾ ਦੀ ਵੈਕਸੀਨ
ਇਸ ਵਿਚਾਲੇ ਅਮਰੀਕਾ ਦੇ ਇਕ ਮਾਹਿਰ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਮੌਸਮੀ ਬੁਖਾਰ ਦੇ ਟੀਕਿਆਂ ਤੋਂ ਜ਼ਿਆਦਾ ਪ੍ਰਭਾਵੀ ਨਹੀਂ ਹੋਵੇਗੀ। ਅਮਰੀਕਾ ਵਿਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਦੌਰਾਨ ਮੈਡੀਕੇਅਰ ਐਂਡ ਮੈਡੀਕਿੱਡ ਸਰਵਿਸਜ਼ ਦੇ ਕੇਂਦਰਾਂ ਦੇ ਸਾਬਕਾ ਕਾਰਜਕਾਰੀ ਪ੍ਰਸ਼ਾਸਕ ਐਂਡੀ ਸਲਾਵਿਟ ਨੇ ਆਖਿਆ ਕਿ ਜਿਹੜੀ ਵੀ ਵੈਕਸੀਨ ਪਹਿਲੀ ਵਾਰ ਬਣੇਗੀ ਉਹ ਇਸ ਦੇ ਜ਼ੋਖਮ ਨੂੰ ਸਿਰਫ 40 ਤੋਂ 60 ਫੀਸਦੀ ਹੀ ਘੱਟ ਕਰ ਪਾਵੇਗੀ।

ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸਭ ਤੋਂ ਅੱਗੇ
ਸਲਾਵਿਟ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹੋਰ 2 ਸਾਇੰਸਦਾਨਾਂ ਨਾਲ ਮਿਲ ਕੇ ਕੋਰੋਨਾਵਾਇਰਸ ਵੈਕਸੀਨ ਦੇ ਡਾਟਾ ਦਾ ਅਧਿਐਨ ਕੀਤਾ ਹੈ। ਇਹ ਸਾਰੀਆਂ ਵੈਕਸੀਨਾਂ ਹਿਊਮਨ ਟ੍ਰਾਇਲ ਦੇ ਫੇਜ਼ ਵਿਚ ਹਨ। ਜਿਸ ਦੇ ਮੁਤਾਬਕ, ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਸਭ ਤੋਂ ਅੱਗੇ ਹਨ। ਇਸ ਵੈਕਸੀਨ ਨਾਲ ਲੋਕਾਂ ਦੇ ਸਰੀਰ ਵਿਚ ਐਂਟੀਬਾਡੀ ਦਾ ਨਿਰਮਾਣ ਹੋ ਰਿਹਾ ਹੈ ਅਤੇ ਹੁਣ ਤੱਕ ਕਿਸੇ ਵੀ ਪ੍ਰਕਾਰ ਦੇ ਮਾੜੇ ਨਤੀਜੇ ਦੀ ਜਾਣਕਾਰੀ ਨਹੀਂ ਹੈ।

ਵੈਕਸੀਨ ਨਾਲ 40 ਤੋਂ 60 ਫੀਸਦੀ ਘੱਟ ਹੋਵੇਗਾ ਖਤਰਾ
ਸਲਾਵਿਟ ਨੇ ਸਾਇੰਸਦਾਨਾਂ ਨਾਲ ਗੱਲਬਾਤ ਤੋਂ ਬਾਅਦ ਦਾਅਵਾ ਕੀਤਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੈਕਸੀਨ ਕਦੋਂ ਤੱਕ ਆਵੇਗੀ ਅਤੇ ਕਿਸ ਲਈ ਪ੍ਰਭਾਵੀ ਸਾਬਿਤ ਹੋਵੇਗੀ। ਪਰ, ਇਸ ਗੱਲ ਦੀ ਸੰਭਾਵਨਾ ਜ਼ਿਆਦਾ ਹੈ ਕਿ ਕੋਰੋਨਾਵਾਇਰਸ ਦੀ ਪਹਿਲੀ ਵੈਕਸੀਨ ਮੌਸਮੀ ਬੁਖਾਰ ਦੀ ਵੈਕਸੀਨ ਦੀ ਤਰ੍ਹਾਂ ਹੀ ਹੋਵੇਗੀ। ਜਿਹੜੀ ਯੂ. ਐਸ. ਸੈਂਟਰਸ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰਿਵੈਨਸ਼ਨ ਮੁਤਾਬਕ, ਬੀਮਾਰੀ ਦੇ ਜ਼ੋਖਮ ਨੂੰ 40 ਤੋਂ 60 ਫੀਸਦੀ ਤੱਕ ਘੱਟ ਕਰ ਪਾਉਂਦੀ ਹੈ। 

ਦੁਨੀਆ ਭਰ ਵਿਚ 13 ਵੈਕਸੀਨ ਕਲੀਨਿਕਲ ਟ੍ਰਾਇਲ ਫੇਜ਼ ਵਿਚ
ਦੱਸ ਦਈਏ ਕਿ ਦੁਨੀਆ ਵਿਚ ਮੌਜੂਦਾ ਵੇਲੇ ਕੋਰੋਨਾਵਾਇਰਸ ਵੈਕਸੀਨ ਨੂੰ ਲੈ ਕੇ 120 ਤੋਂ ਜ਼ਿਆਦਾ ਪ੍ਰਤੀਭਾਗੀ ਕੰਮ ਕਰ ਰਹੇ ਹਨ। ਜਦਕਿ, ਇਸ ਵਿਚੋਂ 13 ਵੈਕਸੀਨ ਕਲੀਨਿਕਲ ਟ੍ਰਾਇਲ ਦੇ ਫੇਜ਼ ਵਿਚ ਪਹੁੰਚ ਚੁੱਕੀ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਚੀਨ ਦੀ ਵੈਕਸੀਨ ਹਿਊਮਨ ਟ੍ਰਾਇਲ ਵਿਚ ਹੈ। ਦੱਸ ਦਈਏ ਕਿ ਚੀਨ ਵਿਚ 5, ਬਿ੍ਰਟੇਨ ਵਿਚ 2, ਅਮਰੀਕਾ ਵਿਚ 3, ਰੂਸ-ਆਸਟ੍ਰੇਲੀਆ ਅਤੇ ਜਰਮਨੀ ਵਿਚ 1-1 ਵੈਕਸੀਨ ਕਲੀਨਿਕਲ ਟ੍ਰਾਇਲ ਫੇਜ਼ ਵਿਚ ਹੈ।
 

LEAVE A REPLY

Please enter your comment!
Please enter your name here