ਬੀਮਾਰ ਕਰਮਚਾਰੀਆਂ ਕਾਰਨ ਵੱਧ ਰਹੇ ਹਨ ਕੋਰੋਨਾ ਮਾਮਲੇ : ਆਸਟ੍ਰੇਲੀਆਈ ਸਰਕਾਰ

0
126

ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਵਿਕਟੋਰੀਆ ਰਾਜ ਵਿਚ ਸੋਮਵਾਰ ਨੂੰ ਇਨਫੈਕਸ਼ਨ ਦੇ ਰਿਕਾਰਡ 532 ਨਵੇਂ ਮਾਮਲੇ ਸਾਹਮਣੇ ਆਏ। ਇਸ ਮਗਰੋਂ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮੈਲਬੌਰਨ ਵਿਚ ਪੀੜਤ ਲੋਕ ਕੰਮ ‘ਤੇ ਜਾਂਦੇ ਰਹਿਣਗੇ, ਉਦੋਂ ਤੱਕ ਤਾਲਾਬੰਦੀ ਲਾਗੂ ਰਹੇਗੀ। ਮੈਲਬੌਰਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਦੇ ਲਈ 6 ਹਫਤੇ ਦੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿਚੋਂ ਅੱਧਾ ਸਮਾਂ ਬੀਤ ਚੁੱਕਾ ਹੈ। ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿਚ ਮਾਸਕ ਪਾਉਣਾ ਪਿਛਲੇ ਹਫਤੇ ਲਾਜਮੀ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਸਾਹਮਣੇ ਆਏ ਨਵੇਂ ਮਾਮਲੇ ਅਤੇ 6 ਲੋਕਾਂ ਦੀ ਮੌਤ ਨੇ ਪਿਛਲੇ ਹਫਤੇ ਬੁੱਧਵਾਰ ਦੇ 484 ਮਾਮਲਿਆਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰੀਊਜ਼ ਨੇ ਕਿਹਾ ਕਿ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਦੇ ਪਿੱਛੇ ਦਾ ਵੱਡਾ ਕਾਰਨ ਉਹ ਲੋਕ ਹਨ ਜੋ ਇਨਫੈਕਸ਼ਨ ਦੇ ਲੱਛਣ ਦਿਸਣ ਦੇ ਬਾਅਦ ਵੀ ਕੰਮ ‘ਤੇ ਜਾ ਰਹੇ ਹਨ। ਇਸੇ ਕਾਰਨ ਪੀੜਤ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਤਾਲਾਬੰਦੀ ਉਦੋਂ ਤੱਕ ਖਤਮ ਨਹੀਂ ਹੋਵੇਗੀ ਜਦੋਂ ਤੱਕ ਲੱਛਣ ਦਿਸਣ ਵਾਲੇ ਲੋਕ ਕੰਮ ‘ਤੇ ਜਾਣ ਦੀ ਬਜਾਏ ਜਾਂਚ ਦੇ ਲਈ ਨਹੀਂ ਜਾਂਦੇ। ਉੱਥੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵਿਕਟੋਰੀਆ ਵਿਚ ਇਨਫੈਕਸ਼ਨ ਨਾਲ ਨਜਿੱਠਣ ਲਈ ਹੌਂਸਲਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here