ਬਿਹਾਰ: ਹੜ੍ਹ ਦੇ ਫੈਲੇ ਪਾਣੀ ‘ਚ ਕਿਸ਼ਤੀ ਡੁੱਬਣ ਕਾਰਨ 6 ਲੋਕਾਂ ਦੀ ਮੌਤ

0
257

 ਬਿਹਾਰ ਦੇ ਖਗੜੀਆ ਜ਼ਿਲ੍ਹੇ ਦੇ ਮੁਫਸਿਲ ਥਾਣਾ ਖੇਤਰ ਦੇ ਦਿਆਰਾ ਇਲਾਕੇ ‘ਚ ਫੈਲੇ ਹੜ੍ਹ ਦੇ ਪਾਣੀ ‘ਚ ਮੰਗਲਵਾਰ ਦੀ ਸ਼ਾਮ ਹਨ੍ਹੇਰੀ ਅਤੇ ਮੀਂਹ ਦੌਰਾਨ ਇਕ ਕਿਸ਼ਤੀ ਡੁੱਬਣ ਨਾਲ ਉਸ ‘ਤੇ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਖਗੜੀਆ ਦੇ ਜ਼ਿਲ੍ਹਾ ਅਧਿਕਾਰੀ ਆਲੋਕ ਰੰਜਨ ਘੋਸ਼ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਕਿਸ਼ਤੀ ਹਾਦਸੇ ‘ਚ ਮਰਨ ਵਾਲੇ 6 ਲੋਕਾਂ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਿਸ ‘ਚ 5 ਜਨਾਨੀਆਂ ਅਤੇ ਇਕ ਪੁਰਸ਼ ਸ਼ਾਮਲ ਹੈ।ਇਹ ਪੁੱਛੇ ਜਾਣ ‘ਤੇ ਕਿ ਉਕਤ ਕਿਸ਼ਤੀ ‘ਤੇ ਕੁੱਲ ਕਿੰਨੇ ਲੋਕ ਸਵਾਰ ਸਨ, ਆਲੋਕ ਨੇ ਦੱਸਿਆ ਕਿ ਇਸ ਦੀ ਹਾਲੇ ਤੱਕ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਪਰ ਉਹ ਹਾਦਸੇ ਵਾਲੀ ਜਗ੍ਹਾ ਦੇ ਨੇੜੇ-ਨੇੜੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਸਨ। ਕਿਸ਼ਤੀ ‘ਤੇ ਸਵਾਰ ਜੋ ਲੋਕ ਤੈਰ ਕੇ ਸੁਰੱਖਿਅਤ ਨਿਕਲੇ ਹਨ, ਉਨ੍ਹਾਂ ਦੀ ਗਿਣਤੀ ਵੱਖ-ਵੱਖ 17 ਤੋਂ 25 ਦੱਸੀ ਜਾ ਰਹੀ ਹੈ, ਜਿਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ ‘ਤੇ ਸਵਾਰ 12 ਲੋਕ ਤੈਰ ਕੇ ਸੁਰੱਖਿਅਤ ਪਾਣੀ ‘ਚੋਂ ਨਿਕਲੇ ਹਨ, ਜਿਨ੍ਹਾਂ ‘ਚੋਂ ਕੁਝ ਦਾ ਇਲਾਜ ਵੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here