ਕੋਰੋਨਾ ਵਾਇਰਸ ਮਹਾਂਮਾਰੀ ‘ਚ ਦੇਸ਼ ਭਰ ਵਿੱਚ ਲਾਗੂ ਲੌਕਡਾਊਨ ਵਿਚਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ‘ਚ ਭੇਜਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਲਈ ਸਰਕਾਰ ਨੇ ਸ਼ਰਮਿਕ ਸਪੈਸ਼ਲ ਐਕਸਪ੍ਰੈਸ ਟਰੇਨਾਂ ਦਾ ਪ੍ਰਬੰਧ ਕੀਤਾ ਹੈ। ਅਜਿਹੀ ਹੀ ਇੱਕ ਟਰੇਨ ਦੇ ਯਾਤਰੀਆਂ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਭੁੱਖ ਮਿਟਾਉਣ ਲਈ ਲੋਕ ਇੱਕ-ਦੂਜੇ ਦੀ ਮਾਰਕੁੱਟ ਕਰਨ ‘ਤੇ ਉਤਾਰੂ ਹਨ।
ਇਹ ਵੀਡੀਓ ਬਿਹਾਰ ਦੇ ਕਟਿਹਾਰ ਰੇਲਵੇ ਸਟੇਸ਼ਨ ਦੀ ਹੈ। ਰੇਲਵੇ ਅਧਿਕਾਰੀਆਂ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਇੱਕ ਰੇਲਵੇ ਅਧਿਕਾਰੀ ਦੇ ਅਨੁਸਾਰ ਵਾਇਰਲ ਹੋਈ ਵੀਡੀਓ ਬਿਹਾਰ ਦੇ ਕਟਿਹਾਰ ਰੇਲਵੇ ਸਟੇਸ਼ਨ ਦੀ ਹੈ, ਜਿੱਥੇ ਦਿੱਲੀ ਤੋਂ ਪੂਰਨੀਆ ਜਾ ਰਹੀ ਸ਼ਰਮਿਕ ਸਪੈਸ਼ਲ ਐਕਸਪ੍ਰੈਸ ਬੁੱਧਵਾਰ ਨੂੰ ਕਟਿਹਰ ਰੇਲਵੇ ਸਟੇਸ਼ਨ ‘ਤੇ ਰੁਕੀ ਸੀ। ਇਸ ਦੌਰਾਨ ਬਿਸਕੁਟਾਂ ਨੂੰ ਲੈ ਕੇ ਪ੍ਰਵਾਸੀ ਮਜ਼ਦੂਰਾਂ ਵਿੱਚਕਾਰ ਲੁੱਟ-ਖੋਹ ਮੱਚ ਗਈ।