ਬਿਹਾਰ ‘ਚ 65 ਸਾਲ ਤੋਂ ਵਧੇਰੇ ਉਮਰ ਦੇ ਵੋਟਰ ਬੈਲੇਟ ਨਾਲ ਨਹੀਂ ਕਰ ਸਕਣਗੇ ਵੋਟਿੰਗ

0
175

ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਕਿ ਬਿਹਾਰ ਵਿਧਾਨਸਭਾ ਚੋਣਾਂ ਵਿਚ 65 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਪੋਸਟਲ ਬੈਲੇਟ ਨਾਲ ਵੋਟ ਪਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਕਮਿਸ਼ਨ ਨੇ ਇਸ ਦੇ ਪਿੱਛੇ ਮੈਨਪਾਵਰ, ਕੋਵਿਡ ਮਹਾਮਾਰੀ ਦੇ ਚੱਲਦੇ ਸੁਰੱਖਿਆ ਉਪਾਅ ਦਾ ਹਵਾਲਾ ਦਿੱਤਾ ਹੈ।
ਕੁਝ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਕੋਰੋਨਾ ਮਹਾਮਾਰੀ ਦੇ ਚੱਲਦੇ ਹੀ ਵੋਟਿੰਗ ਦੇ ਨਿਯਮਾਂ ਵਿਚ ਬਦਲਾਅ ਕੀਤਾ ਸੀ। ਇਸ ਦੇ ਤਹਿਤ 65 ਸਾਲ ਤੋਂ ਵਧੇਰੇ ਦੀ ਉਮਰ ਦੇ ਲੋਕਾਂ ਨੂੰ ਪੋਸਟਲ ਬੈਲੇਟ ਨਾਲ ਵੋਟ ਪਾਉਣ ਦੀ ਆਗਿਆ ਦਿੱਤੀ ਗਈ ਸੀ। ਇਹ ਬਦਲਾਅ ਉਦੋਂ ਕੀਤੇ ਗਏ, ਜਦੋਂ ਸਾਲ ਦੇ ਅਖੀਰ ਤੱਕ ਬਿਹਾਰ ਵਿਚ ਵਿਧਾਨਸਭਾ ਚੋਣਾਂ ਹੋਣੀਆਂ ਹਨ।ਸੂਬੇ ਨੇ 34 ਹਜ਼ਾਰ ਵਧੇਰੇ ਪੋਲਿੰਗ ਸਟੇਸ਼ਨ ਬਣਾਏ
ਇਸ ਫੈਸਲੇ ਦੇ ਮੱਦੇਨਜ਼ਰ ਸੂਬੇ ਨੇ 34 ਹਜ਼ਾਰ ਵਧੇਰੇ ਪੋਲਿੰਗ ਸਟੇਸ਼ਨ ਬਣਾਏ ਹਨ। ਇਸ ਤੋਂ ਬਾਅਦ ਵਿਧਾਨਸਭਾ ਚੋਣਾਂ ਦੌਰਾਨ ਪੋਲਿੰਗ ਸਟੇਸ਼ਨਾਂ ਦੀ ਗਿਣਤੀ 1.6 ਲੱਖ ਹੋ ਜਾਵੇਗੀ। ਇਸ ਤੋਂ ਬਾਅਦ ਸੂਬੇ ਵਿਚ 1.8 ਲੱਖ ਵਧੇਰੇ ਚੋਣ ਅਧਿਕਾਰੀਆਂ ਨੂੰ ਲਿਜਾਣ ਤੇ ਵਧੇਰੇ ਗੱਡੀਆਂ ਦੀ ਲੋੜ ਵਰਗੀਆਂ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸੇ ਤਰ੍ਹਾਂ ਦੀਆਂ ਚੁਣੌਤੀਆਂ ਆਉਣ ਵਾਲੀਆਂ ਉਪ-ਚੋਣਾਂ ਵਿਚ ਵੀ ਹੋਣਗੀਆਂ।

LEAVE A REPLY

Please enter your comment!
Please enter your name here