ਬਾਰਟੀ ਤੇ ਮੇਦਵੇਦੇਵ ਚੌਥੇ ਦੌਰ ’ਚ

0
67

ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਆਸਟਰੇਲੀਆ ਦੀ ਐਸ਼ਲੇ ਬਾਰਟੀ ਤੇ ਪੁਰਸ਼ਾਂ ’ਚ ਦੂਜਾ ਦਰਜਾ ਪ੍ਰਾਪਤ ਰੂਸ ਦੇ ਡੇਨੀਅਲ ਮੇਦਵੇਦੇਵ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਚੌਥੇ ਦੌਰ ’ਚ ਜਗ੍ਹਾ ਬਣਾ ਲਈ ਹੈ। ਮਹਿਲਾਵਾਂ ’ਚ ਚੋਟੀ ਦਾ ਦਰਜਾ ਪ੍ਰਾਪਤ ਬਾਰਟੀ ਨੇ ਤੀਜੇ ਰਾਊਂਡ ’ਚ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਆਕੋਵਾ ਨੂੰ ਇਕ ਘੰਟੇ 37 ਮਿੰਟ ’ਚ ਲਗਾਤਾਰ ਸੈੱਟਾਂ ’ਚ 6-3, 7-5 ਨਾਲ ਹਰਾਇਆ। ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾਉਣ ਲਈ ਬਾਰਟੀ ਦਾ ਰਾਊਂਡ 16 ’ਚ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜਿਕੋਵਾ ਨਾਲ ਮੁਕਾਬਲਾ ਹੋਵੇਗਾ। ਪੁਰਸ਼ ਵਰਗ ’ਚ ਦੂਜਾ ਦਰਜਾ ਪ੍ਰਾਪਤ ਮੇਦਵੇਦੇਵ ’ਚ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਤਿੰਨ ਘੰਟੇ 36 ਮਿੰਟ ਤਕ ਚਲੇ ਪੰਜ ਸੈੱਟਾਂ ਦੇ ਮੁਕਾਬਲੇ ’ਚ 6-7, 3-6, 6-3, 6-2 ਨਾਲ ਹਰਾਇਆ ਤੇ ਪਹਿਲੀ ਵਾਰ ਚੌਥੇ ਦੌਰ ’ਚ ਪਹੁੰਚ ਗਏ ਜਿੱਥੇ ਉਨ੍ਹਾਂ ਦਾ ਮੁਕਾਬਲਾ ਪੋਲੈਂਡ ਦੇ ਹਿਊਬਟਰ ਹੁਕਰਜ ਨਾਲ ਹੋਵੇਗਾ ਜੋ ਪਹਿਲੀ ਵਾਰ ਕੁਆਰਟਰ ਫ਼ਾਈਨਲ ’ਚ ਪਹੁੰਚਣ ਦੀ ਕੋਸ਼ਿਸ਼ ਕਰਨਗੇ।

LEAVE A REPLY

Please enter your comment!
Please enter your name here