ਅਨਾਨਾਸ ਬਹੁਤ ਹੀ ਰਸੀਲਾ ਅਤੇ ਖੱਟਾ-ਮਿੱਠਾ ਫਲ ਹੈ। ਸਰੀਰ ਵਿਚ ਖੂਨ ਦੀ ਕਮੀ ਪਾਏ ਜਾਣ ‘ਤੇ ਅਨਾਨਾਸ ਦਾ ਜੂਸ ਪੀਣਾ ਚਾਹੀਦਾ ਹੈ, ਇਸ ਨਾਲ ਬਹੁਤ ਫਾਇਦੇ ਹੁੰਦੇ ਹਨ। ਅਨਾਨਾਸ ਵਿੱਚ ਵਿਟਾਮਿਨ-ਏ, ਕੈਲਸ਼ੀਅਮ, ਪੋਟਾਸ਼ੀਅਮ, ਵਿਟਾਮਿਨ-ਸੀ, ਫਾਈਬਰ, ਐਂਟੀ-ਆਕਸਜੀਡੈਂਟ, ਫਾਸਫੋਰਸ ਆਦਿ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਸ ‘ਚ ਕੈਲੋਰੀ ਦੀ ਮਾਤਰਾ ਘੱਟ ਹੋਣ ਕਾਰਨ ਇਹ ਡਾਇਟਿੰਗ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪਾਚਨ ਤੰਤਰ ਨੂੰ ਮਜ਼ਬੂਤ ਕਰਨ, ਰੋਗ ਪ੍ਰਤੀਰੋਧਕ ਸ਼ਮਤਾ ‘ਤੇ ਬਹੁਤ ਪ੍ਰਭਾਵ ਪਾਉਂਦਾ ਹੈ। ਤੁਸੀਂ ਅਨਾਨਾਸ ਦੀ ਵਰਤੋਂ ਕੱਚਾ, ਜੂਸ ਜਾਂ ਫਿਰ ਪਕਾ ਕੇ ਵੀ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਨਾਨਾਸ ਦੀ ਵਰਤੋਂ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ…