ਯੂ. ਐੱਸ. ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੀਅਸ ਡਿਸੀਜ਼ (ਐੱਨ. ਆਈ. ਏ. ਆਈ. ਡੀ.) ਅਤੇ ਅਮਰੀਕੀ ਬਾਇਓਟੈੱਕ ਕੰਪਨੀ ਮੋਡਰਨਾ ਦੇ ਖੋਜਕਾਰਾਂ ਨੇ ਮਿਲ ਕੇ ਵਿਕਸਤ ਕੀਤੇ ਗਏ ਟੀਕੇ ਦੇ ਪਹਿਲੇ ਫੇਜ਼ ਦੇ ਟ੍ਰਾਇਲ ਵਿਚ ਇਹ ਗੱਲ ਸਾਹਮਣੇ ਆਈ ਕਿ ਇਸ ਨਾਲ ਬਜ਼ੁਰਗਾਂ ਵਿਚ ਮਜ਼ਬੂਤ ਇਮਿਊਨਿਟੀ ਪੈਦਾ ਹੋਈ। ‘ਨਿਊ ਇੰਗਲੈਂਡ ਜਨਰਲ ਆਫ ਮੈਡੀਸਨ’ ਵਿਚ ਪ੍ਰਕਾਸ਼ਿਤ ਸਟੱਡੀ ਮੁਤਾਬਕ ਵੈਕਸੀਨ mRNA-1273 ਨੂੰ ਪ੍ਰੀਖਣ ਵਿਚ ਸ਼ਾਮਲ ਵਿਅਕਤੀਆਂ ਨੇ ਚੰਗੀ ਤਰ੍ਹਾਂ ਨਾਲ ਸਹਿਣ ਕੀਤਾ। ਐੱਨ. ਆਈ. ਏ. ਆਈ. ਡੀ. ਦੇ ਖੋਜਕਾਰਾਂ ਮੁਤਾਬਕ ਬਜ਼ੁਰਗਾਂ ‘ਤੇ ਕੋਵਿਡ-19 ਦੇ ਲੱਛਣਾ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਅਤੇ ਇਹ ਟੀਕਾਕਰਣ ਲਈ ਅਹਿਮ ਹਿੱਸਾ ਹੈ।
ਬਜ਼ੁਰਗ ਵਰਗ ‘ਤੇ ਅਸਰ ਪਤਾ ਕਰਨਾ ਅਹਿਮ ਹਿੱਸਾ
ਖੋਜਕਾਰਾਂ ਨੇ ਆਖਿਆ ਕਿ ਇਹ ਟੀਕਾ ਇਸ ਵਰਗ ਦੇ ਲੋਕਾਂ ‘ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਉਂਦਾ ਹੈ, ਇਹ ਇਸ ਦੀ ਸੁਰੱਖਿਆ ਅਤੇ ਕੁਸ਼ਲਤਾ ਦਾ ਪਤਾ ਲਾਉਣ ਦਾ ਅਹਿਮ ਹਿੱਸਾ ਹੈ। ਪਹਿਲੇ ਪੜਾਅ ਦਾ ਪ੍ਰੀਖਣ 16 ਮਾਰਚ 2020 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਇਸ ਵਿਚ ਬਜ਼ੁਰਗਾਂ ਨੂੰ ਰਜਿਸਟਰਡ ਕਰਨ ਲਈ ਬਾਅਦ ਵਿਚ ਕਰੀਬ ਮਹੀਨੇ ਵਧਾ ਦਿੱਤਾ ਗਿਆ ਸੀ। ਸਾਇੰਸਦਾਨਾਂ ਨੇ ਆਖਿਆ ਕਿ ਇਸ ਦੇ ਤਹਿਤ ਪ੍ਰੀਖਣ ਵਿਚ 40 ਸਿਹਤ ਸਵੈ-ਸੇਵਕਾਂ ਨੂੰ ਰਜਿਸਟਰਡ ਕੀਤਾ ਗਿਆ। ਇਨਾਂ ਵਿਚ 20 ਦੀ ਉਮਰ 56 ਤੋਂ 70 ਵਿਚਾਲੇ ਅਤੇ 20 ਦੀ ਉਮਰ 71 ਸਾਲ ਜਾਂ ਉਸ ਤੋਂ ਜ਼ਿਆਦਾ ਸੀ।
ਕੁਝ ਵਿਚ ਦਿਖੇ ਸਾਈਟ-ਇਫੈਕਟਸ
ਖੋਜਕਾਰਾਂ ਨੇ ਪਾਇਆ ਕਿ ਵੈਕਸੀਨ ਨੂੰ ਇਸ ਉਮਰ ਵਰਗ ਦੇ ਵਾਲੰਟੀਅਰਸ ਨੇ ਚੰਗੀ ਤਰ੍ਹਾਂ ਨਾਲ ਸਹਿਣ ਕੀਤਾ। ਹਾਲਾਂਕਿ, ਕੁਝ ਵਿਚ ਵੈਕਸੀਨ ਲੱਗਣ ਤੋਂ ਬਾਅਦ ਬੁਖਾਰ ਜਾਂ ਥਕਾਵਟ ਜਿਹੇ ਪ੍ਰਤੀਕੂਲ ਪ੍ਰਭਾਵ ਦੇਖਣ ਨੂੰ ਮਿਲੇ। ਸਾਇੰਸਦਾਨਾਂ ਮੁਤਾਬਕ ਜਿਨ੍ਹਾਂ ਨੂੰ ਵੈਕਸੀਨ ਲਾਈ ਗਈ ਉਨਾਂ ਵਿਚ ਕੋਰੋਨਾਵਾਇਰਸ SARS-CoV-2 ਦੇ ਪ੍ਰਤੀ ਚੰਗੀ ਇਮਿਊਨਿਟੀ ਪ੍ਰਤੀਕਿਰਿਆ ਪੈਦਾ ਹੋਈ।