ਫਰਾਂਸ ਦੀ ਸੰਸਦ ਸਾਹਮਣੇ ਰੱਖੀ ਮੂਰਤੀ ਨੂੰ ਪਹੁੰਚਾਇਆ ਗਿਆ ਨੁਕਸਾਨ

0
542

ਦੁਨੀਆ ਭਰ ਵਿਚ ਦਾਸ ਪ੍ਰਥਾ ਅਤੇ ਉਪਨਿਵੇਸ਼ਵਾਦ ਨਾਲ ਜੁੜੇ ਇਤਿਹਾਸਕ ਪ੍ਰਤੀਕਾਂ ਨੂੰ ਹਟਾਉਣ ਦੇ ਚੱਲ ਰਹੇ ਅੰਦੋਲਨ ਵਿਚਕਾਰ ਫਰਾਂਸ ਵਿਚ ਸੰਸਦ ਦੀ ਇਮਾਰਤ ਦੇ ਸਾਹਮਣੇ ਲੱਗੀ ਇਕ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ।ਇਹ ਮੂਰਤੀ 17ਵੀਂ ਸਦੀ ਦੇ ਸ਼ਾਹੀ ਪਰਿਵਾਰ ਦੇ ਮੰਤਰੀ ਰਹੇ ਬਾਪਿਟਸਟ ਕੋਲਬਰਟ ਦੀ ਹੈ, ਜਿਸ ਨੇ ਫਰਾਂਸ ਦੇ ਉਪਨਿਵੇਸ਼ਾਂ ਲਈ ਦਾਸ ਪ੍ਰਥਾ ਸਬੰਧੀ ਨਿਯਮ ਬਣਾਏ ਸਨ। 
ਇਹ ਮੂਰਤੀ ਰਾਸ਼ਟਰੀ ਅਸੈਂਬਲੀ ਦੇ ਸਾਹਮਣੇ ਬਣੀ ਹੋਈ ਹੈ। ਪੈਰਿਸ ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਮੂਰਤੀ ‘ਤੇ ਤਸਵੀਰਾਂ ਬਣਾਈਆਂ ਗਈਆਂ, ਜਿਸ ਦੇ ਬਾਅਦ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ। ਨੇਗਰੋਫੋਬੀਆ ਬ੍ਰਿਗੇਡ ਨਾਂ ਦੇ ਇਕ ਸਮੂਹ ਨੇ ਇਹ ਤਸਵੀਰਾਂ ਆਨਲਾਈਨ ਪੋਸਟ ਕੀਤੀਆਂ ਸਨ। ਨੇਗਰੋਫੋਬੀਆ ਦੁਨੀਆ ਭਰ ਵਿਚ ਗੈਰ-ਗੋਰੇ ਅਤੇ ਕਾਲੇ ਲੋਕਾਂ ਲਈ ਨਫਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ। 

LEAVE A REPLY

Please enter your comment!
Please enter your name here