ਪੰਜਾਬ ਸਰਕਾਰ ਨੇ ਕਰਮਚਾਰੀਆਂ ਦੇ ਮੋਬਾਇਲ ਭੱਤੇ ’ਚ ਕੀਤੀ ਕਟੌਤੀ

0
106

ਪੰਜਾਬ ਸਰਕਾਰ ਨੇ ਕਰਮਚਾਰੀਆਂ ਦੇ ਮੋਬਾਇਲ ਭੱਤੇ ’ਤੇ ਕੈਂਚੀ ਚਲਾ ਦਿੱਤੀ ਹੈ। ਗਰੁੱਪ-ਏ ਤੋਂ ਗਰੁੱਪ-ਡੀ ਤਕ ਦੇ ਕਰਮਚਾਰੀਆਂ ਦੇ ਪੱਧਰ ’ਤੇ ਕੀਤੀ ਗਈ ਕਟੌਤੀ ਦੇ ਤਹਿਤ ਭੱਤਾ ਕਰੀਬ ਅੱਧਾ ਕਰ ਦਿੱਤਾ ਗਿਆ ਹੈ। ਇਹ ਹੁਕਮ 1 ਅਗਸਤ, 2020 ਤੋਂ ਲਾਗੂ ਹੋਣਗੇ। ਇਹ ਕਟੌਤੀ ਕਰੀਬ 9 ਸਾਲ ਬਾਅਦ ਕੀਤੀ ਗਈ ਹੈ।ਮੋਬਾਇਲ ਭੱਤੇ ਵਿਚ ਕੀਤੇ ਗਏ ਬਦਲਾਅ ਦੇ ਤਹਿਤ ਹੁਣ ਗਰੁੱਪ-ਏ ਦੇ ਕਰਮਚਾਰੀਆਂ ਨੂੰ 250 ਰੁਪਏ ਪ੍ਰਤੀ ਮਹੀਨਾ ਭੱਤਾ ਮਿਲੇਗਾ। ਇਸ ਤੋਂ ਪਹਿਲਾਂ ਗਰੁੱਪ-ਏ ਦੇ ਕਰਮਚਾਰੀਆਂ ਨੂੰ 2011 ਤੋਂ 500 ਰੁਪਏ ਪ੍ਰਤੀ ਮਹੀਨਾ ਭੱਤਾ ਮਿਲਦਾ ਆ ਰਿਹਾ ਹੈ। ਇਸੇ ਕੜੀ ਵਿਚ ਗਰੁੱਪ-ਬੀ ਦੇ ਕਰਮਚਾਰੀਆਂ ਨੂੰ 300 ਰੁਪਏ ਭੱਤੇ ਦੀ ਵਿਵਸਥਾ ਸੀ ਪਰ ਹੁਣ ਇਸ ਵਿਚ ਕਟੌਤੀ ਕਰਕੇ 175 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਗਰੁੱਪ-ਸੀ ਅਤੇ ਗਰੁੱਪ-ਡੀ ਦੇ ਕਰਮਚਾਰੀਆਂ ਨੂੰ ਮਿਲਣ ਵਾਲੇ 250 ਰੁਪਏ ਭੱਤੇ ਵਿਚ ਕਟੌਤੀ ਕਰ ਕੇ ਇਸ ਨੂੰ 150 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here