‘ਪੰਜਾਬ ਭਾਜਪਾ’ ਦੀ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ!

0
124

ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਪੰਜਾਬ ਭਾਜਪਾ ਦੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜਨ ਦੀ ਇੱਛਾ ਹੈ ਅਤੇ ਇਹ ਮੰਗ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਪੰਜਾਬ ਭਾਜਪਾ ਦੀ ਵੀਰਵਾਰ ਨੂੰ ਪ੍ਰਦੇਸ਼ ਪ੍ਰਭਾਰੀ ਪ੍ਰਭਾਤ ਝਾਅ ਦੀ ਮੌਜੂਦਗੀ ‘ਚ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ‘ਚ ਬੈਠਕ ਹੋਈ। ਇਸ ਦੌਰਾਨ ਪਾਰਟੀ ਦੇ ਅਹੁਦਾ ਅਧਿਕਾਰੀਆਂ ਨੇ ਵੀ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦੀ ਇੱਛਾ ਜ਼ਾਹਰ ਕੀਤੀ।ਸੂਤਰਾਂ ਮੁਤਾਬਕ ਬੈਠਕ ‘ਚ ਕਈ ਅਹੁਦਾ ਅਧਿਕਾਰੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜਨ ਦੀ ਇੱਛਾ ਨਹੀਂ ਪ੍ਰਗਟਾਈ। ਕੁੱਝ ਅਹੁਦਾ ਅਧਿਕਾਰੀਆਂ ਨੇ ਪ੍ਰਭਾਤ ਝਾਅ ਨੂੰ ਇਹ ਵੀ ਕਿਹਾ ਕਿ ਜੇਕਰ ਮਿਲ ਕੇ ਚੋਣਾਂ ਲੜਨੀਆਂ ਹਨ ਤਾਂ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਦੇ ਫਾਰਮੂਲੇ ਤਹਿਤ ਲੜੀਆਂ ਜਾਣ। ਇਸ ਫਾਰਮੂਲੇ ਤਹਿਤ ਮਿੱਤਲ ਨੇ ਅੱਧੀਆਂ-ਅੱਧੀਆਂ ਸੀਟਾਂ ‘ਤੇ ਲੜਨ ਦੀ ਗੱਲ ਕਹੀ ਸੀ। ਮਤਲਬ ਕਿ ਭਾਜਪਾ 59 ਸੀਟਾਂ ਅਤੇ ਅਕਾਲੀ ਦਲ 58 ਸੀਟਾਂ ‘ਤੇ ਚੋਣਾਂ ਲੜੇਗੀ।ਉਕਤ ਬੈਠਕ ਦੌਰਾਨ ਭਾਜਪਾ ਨੇ ਆਪਣੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਤੋਂ ਫੀਡਬੈਕ ਲਈ ਕਿ ਉਨ੍ਹਾਂ ਦੇ ਜ਼ਿਲ੍ਹੇ ਤੋਂ ਕਿੰਨੇ ਪ੍ਰਭਾਵੀ ਅਕਾਲੀ ਨੇਤਾ ਢੀਂਡਸਾ ਨਾਲ ਗਏ ਹਨ। ਪਾਰਟੀ ਨੇ ਇਸ ਗੱਲ ‘ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੰਨੇ ਲੋਕ ਅਕਾਲੀ ਦਲ ਛੱਡ ਗਏ, ਸਿਰਫ ਉਹ ਹੀ ਪਾਰਟੀ ‘ਚੋਂ ਬਾਹਰ ਗਏ ਹਨ। ਮੀਟਿੰਗ ‘ਚ ਇਹ ਵੀ ਕਿਹਾ ਗਿਆ ਕਿ ਢੀਂਡਸਾ ਧੜੇ ਦੇ ਨਾਲ ਮਾਲਵਾ ਦੇ ਕੁਝੱ ਹੀ ਜ਼ਿਲ੍ਹਿਆਂ ਦੇ ਲੋਕ ਗਏ ਹਨ, ਜਿੱਥੇ ਭਾਜਪਾ ਪਹਿਲਾਂ ਹੀ ਚੋਣਾਂ ਨਹੀਂ ਲੜਦੀ, ਦੋਆਬਾ ਪੂਰੀ ਤਰ੍ਹਾਂ ਸੁਰੱਖਿਅਤ ਹੈ, ਜਿੱਥੇ ਕਈ ਸੀਟਾਂ ‘ਤੇ ਭਾਜਪਾ ਲੜਦੀ ਹੈ, ਜਦੋਂ ਕਿ ਮਾਝਾ ‘ਚ ਵੀ ਅਕਾਲੀ ਦਲ ਨੂੰ ਅਜੇ ਵੱਡਾ ਨੁਕਸਾਨ ਨਹੀਂ ਹੋਇਆ ਹੈ।

LEAVE A REPLY

Please enter your comment!
Please enter your name here