ਪੰਜਾਬ ਦੀ ‘ਇੰਡਸਟਰੀ’ ਲਈ ਬਿਜਲੀ ਸੰਕਟ ਦੌਰਾਨ ਫਿਰ ਨਵੇਂ ਹੁਕਮ ਜਾਰੀ, ਜੁਰਮਾਨਿਆਂ ਦੇ ਵੀ ਆਰਡਰ

0
54

ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਜਿੱਥੇ ਪਹਿਲਾਂ ਇੰਡਸਟਰੀ ਲਈ ਹਫ਼ਤੇ ’ਚ 2 ਦਿਨ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ, ਉੱਥੇ ਹੀ ਹੁਣ 3 ਦਿਨ ਹੋਰ ਇੰਡਸਟਰੀ ਬੰਦ ਰੱਖਣ ਦੇ ਹੁਕਮ ਜਾਰੀ ਹੋ ਗਏ ਹਨ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਅਧਿਕਾਰਤ ਤੌਰ ’ਤੇ ਜਾਰੀ ਕੀਤੀ ਸੂਚਨਾ ਮੁਤਾਬਕ ਦੱਖਣੀ ਤੇ ਬਾਰਡਰ ਜ਼ੋਨ ’ਚ 4 ਤੋਂ 7 ਜੁਲਾਈ ਤੱਕ ਸਨਅਤਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।ਇਹ ਹੁਕਮ 4 ਜੁਲਾਈ ਨੂੰ ਸਵੇਰੇ 8 ਵਜੇ ਤੋਂ 7 ਜੁਲਾਈ ਨੂੰ ਸਵੇਰੇ 8 ਵਜੇ ਤੱਕ ਇੰਡਸਟਰੀ ਬੰਦ ਰੱਖਣ ਲਈ ਜਾਰੀ ਰਹਿਣਗੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪਾਵਰਕਾਮ ਨੇ ਹੁਕਮਾਂ ਦੀ ਅਦੂਲੀ ਕਰਨ ਵਾਲਿਆਂ ਲਈ ਜੁਰਮਾਨੇ ਲਾਉਣ ਦਾ ਵੀ ਹੁਕਮ ਚਾੜ੍ਹ ਦਿੱਤਾ ਹੈ। ਇਸ ਮੁਤਾਬਕ ਪਹਿਲੀ ਵਾਰ ਕੁਤਾਹੀ ਕਰਨ ਵਾਲੇ ਨੂੰ 100 ਕੇ. ਵੀ. ਏ. ਦਾ ਜੁਰਮਾਨਾ ਮਨਜ਼ੂਰੀ ਤੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ। ਇਸ ਮਗਰੋਂ ਦੂਜੀ ਵਾਰ ‘ਤੇ ਹਰ ਗਲਤੀ ਕਰਨ ’ਤੇ 200 ਕੇ. ਵੀ. ਏ. ਦਾ ਜੁਰਮਾਨਾ ਪ੍ਰਵਾਨਿਤ ਲੋਡ ਨਾਲੋਂ ਵੱਧ ਲੋਡ ਵਰਤਣ ’ਤੇ ਕੀਤਾ ਜਾਵੇਗਾ। ਹੁਕਮਾਂ ਮੁਤਾਬਕ ਐੱਲ. ਐੱਸ. ਇੰਡਸਟਰੀ ਖ਼ਪਤਕਾਰਾਂ ਨੂੰ ਮਤਲਬ ਜਨਰਲ ਤੇ ਰੋਲਿੰਗ ਮਿੱਲ ਖ਼ਪਤਕਾਰਾਂ ਨੂੰ ਐੱਸ. ਸੀ. ਡੀ. ਦਾ 10 ਫ਼ੀਸਦੀ ਜਾਂ 50 ਕੇ. ਵੀ. ਏ. ਤੱਕ ਜੋ ਵੀ ਘੱਟ ਹੋਵੇ, ਸਮਰੱਥਾ ਵਰਤਣ ਦੀ ਮਨਜ਼ੂਰੀ ਹੈ। ਇੰਡਕਸ਼ਨ ਫਰਨੇਸ ਲਈ ਐੱਸ. ਸੀ. ਡੀ. ਦਾ 2.5 ਫ਼ੀਸਦੀ ਜਾਂ 50 ਕੇ. ਵੀ. ਏ. ਜੋ ਵੀ ਘੱਟ ਹੋਵੇ ਅਤੇ ਆਰਕ ਫਰਨੇਸ ਇੰਡਸਟਰੀ ਵਾਸਤੇ ਐੱਸ. ਸੀ. ਡੀ. ਦਾ 5 ਫ਼ੀਸਦੀ ਛੁੱਟੀ ਵਾਲੇ ਦਿਨਾਂ ’ਚ ਵਰਤਣ ਦੀ ਮਨਜ਼ੂਰੀ ਹੋਵੇਗੀ।

LEAVE A REPLY

Please enter your comment!
Please enter your name here