ਪੰਜਾਬ ’ਚ ਲੌਕਡਾਊਨ 4.0 ਦੌਰਾਨ ਇਸ ਸਭ ਦੀ ਹੈ ਇਜਾਜ਼ਤ

0
393

ਖ਼ਰੀਦਦਾਰੀ ਕਰਨ ਤੇ ਦਫ਼ਤਰ ਜਾਂ ਕੰਮ–ਕਾਜ ਵਾਲੀ ਥਾਂ ’ਤੇ ਜਾਣ ਲਈ ਕਿਸੇ ਤਰ੍ਹਾਂ ਦੇ ਲੌਕਡਾਊਨ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ। ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਦੁਕਾਨਾਂ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮੀਂ 6:00 ਵਜੇ ਤੱਕ ਹੀ ਖੁੱਲ੍ਹ ਸਕਣਗੀਆਂ। ਪਰ ਕੰਟੇਨਮੈਂਟ ਜ਼ੋਨਜ਼ ਵਿੱਚ ਕਿਸੇ ਤਰ੍ਹਾਂ ਦੀ ਗਤੀਵਿਧੀ ਦੀ ਕੋਈ ਇਜਾਜ਼ਤ ਨਹੀਂ ਹੋਵੇਗੀ – ਅਜਿਹੇ ਜ਼ੋਨਜ਼ ਵਿੱਚ ਸਿਰਫ਼ ਜ਼ਰੂਰੀ ਸੇਵਾਵਾਂ ਜਾਂ ਮੈਡੀਕਲ ਜ਼ਰੂਰਤਾਂ ਲਈ ਹੀ ਲੋਕਾਂ ਨੂੰ ਆਉਣ ਤੇ ਜਾਣ ਦੀ ਇਜਾਜ਼ਤ ਹੋਵੇਗੀ।

 ਰੇਹੜੀ ਮਾਰਕਿਟਾਂ ਤੇ ਭੀੜ–ਭੜੱਕੇ ਵਾਲੇ ਇਲਾਕਿਆਂ ਬਾਰੇ ਫ਼ੈਸਲਾ ਪੰਜਾਬ ਦੇ ਯੋਗ ਸਬੰਧਤ ਜ਼ਿਲ੍ਹਾ ਅਧਿਕਾਰੀ ਲੈਣਗੇ। ਭੀੜ–ਭੜੱਕੇ ਤੋਂ ਬਚਾਅ ਲਈ ਦੁਕਾਨਾਂ ਖੁੱਲ੍ਹਣ ਦੇ ਸਮਿਆਂ ਵਿੱਚ ਅਦਾਲਾ–ਬਦਲੀ ਕੀਤੀ ਜਾ ਸਕਦੀ ਹੈ।

 ਖੇਡ ਸਟੇਡੀਅਮ ਖੁੱਲ੍ਹ ਸਕਣਗੇ ਤੇ ਖਿਡਾਰੀ ਖੇਡ ਵੀ ਸਕਣਗੇ ਪਰ ਉੱਥੇ ਦਰਸ਼ਕ ਮੌਜੂਦ ਨਹੀਂ ਰਹਿ ਸਕਣਗੇ।

 ਸਾਰੀਆਂ ਨਿਰਮਾਣ ਗਤੀਵਿਧੀਆਂ ਦੀ ਸ਼ਹਿਰੀ ਤੇ ਦਿਹਾਤੀ ਦੋਵੇਂ ਤਰ੍ਹਾਂ ਦੇ ਇਲਾਕਿਆਂ ਵਿੱਚ ਜਾਰੀ ਰਹਿ ਸਕਣਗੀਆਂ। ਇਨ੍ਹਾਂ ਸਭ ਦਾ ਸਮਾਂ ਉਹੀ ਰਹੇਗਾ ਸਵੇਰੇ 7 ਵਜੇ ਤੋਂ ਸ਼ਾਮੀਂ 6 ਵਜੇ ਤੱਕ।

 ਖੇਤੀਬਾੜੀ, ਬਾਗ਼ਬਾਨੀ, ਪਸ਼ੂ–ਪਾਲਣ, ਪਸ਼ੂਆਂ ਦੇ ਇਲਾਜ ਦੀਆਂ ਸੇਵਾਵਾਂ ਉੱਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਇੰਝ ਹੀ ਈ–ਕਾਮਰਸ ਲਈ ਸਾਰੀਆਂ ਵਸਤਾਂ ਮੰਗਵਾਉਣ ਤੇ ਭੇਜਣ ਦੀ ਪ੍ਰਵਾਨਗੀ ਹੋਵੇਗੀ।

 ਨਾਈਆਂ ਦੀਆਂ ਦੁਕਾਨਾਂ ਅਤੇ ਹੇਅਰ ਕਟਿੰਗ ਸੈਲੂਨ ਖੁੱਲ੍ਹ ਸਕਣਗੇ ਪਰ ਇਸ ਲਈ ਉਨ੍ਹਾਂ ਨੂੰ ਹਾਲੇ ਆਪੋ–ਆਪਣੇ ਜ਼ਿਲ੍ਹਿਆਂ ਦੇ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਡੀਕ ਕਰਨੀ ਹੋਵੇਗੀ। ਸਿਹਤ ਵਿਭਾਗ ਆਪਣੀਆਂ ਸ਼ਰਤਾਂ ਮੁਤਾਬਕ ਹੀ ਨਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਾਰੇ ਫ਼ੈਸਲਾ ਲੈਣ ਦੇ ਸਾਰੇ ਅਧਿਕਾਰ ਡਿਪਟੀ ਕਮਿਸ਼ਨਰਾਂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਦੇ ਦਿੱਤੇ ਹਨ।

 ਕੋਈ ਸਮਾਜਕ, ਸਿਆਸੀ, ਸਭਿਆਚਾਰਕ ਤੇ ਹੋਰ ਕਿਸੇ ਕਿਸਮ ਦੇ ਇਕੱਠ ਕਿਤੇ ਵੀ ਨਹੀਂ ਕੀਤੇ ਜਾ ਸਕਣਗੇ – ਜ਼ੋਨ ਭਾਵੇਂ ਰੈੱਡ ਹੋਵੇ ਜਾਂ ਆਰੈਂਜ ਤੇ ਚਾਹੇ ਗ੍ਰੀਨ। ਧਾਰਮਿਕ ਇਕੱਠ ਕਰਨ ਉੱਤੇ ਵੀ ਪਾਬੰਦੀ ਲੱਗੀ ਰਹੇਗੀ।

 ਅੰਤਰ–ਰਾਜੀ ਬੱਸਾਂ ਉਸ ਹਾਲਤ ਵਿੱਚ ਹੀ ਚੱਲ ਸਕਣਗੀਆਂ, ਜੇ ਗੁਆਂਢੀ ਸੂਬਾ (ਹਰਿਆਣਾ, ਹਿਮਾਚਲ ਜਾਂ ਜੰਮੂ–ਕਸ਼ਮੀਰ) ਪੰਜਾਬ ਦੀਆਂ ਬੱਸਾਂ ਨੂੰ ਆਪਣੇ ਅਧਿਕਾਰ–ਖੇਤਰ ਵਿੱਚ ਆਉਣ ਦੀ ਪ੍ਰਵਾਨਗੀ ਦੇਵੇਗਾ।

 ਪੰਜਾਬ ਰਾਜ ਦੇ ਅੰਦਰ ਬੱਸਾਂ ਸਿਰਫ਼ ਖਾਸ ਵਿਅਕਤੀਆਂ ਲਈ ਹੀ ਚੱਲ ਸਕਣਗੀਆਂ; ਜਿਵੇਂ ਕਿਤੇ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ–ਲਿਜਾਣ ਲਈ।

 ਟੈਕਸੀਆਂ ਤੇ ਕੈਬ ਚੱਲ ਸਕਣਗੀਆਂ – ਇਨ੍ਹਾਂ ਵਿੱਚ ਡਰਾਇਵਰ ਦੇ ਨਾਲ ਸਿਰਫ਼ ਦੋ ਹੋਰ ਸਰਵਾਰੀਆਂ ਬੈਠ ਸਕਣਗੀਆਂ। ਰਿਕਸ਼ੇ ਤੇ ਆਟੋ ਰਿਕਸ਼ਾ ਚੱਲ ਸਕਣਗੇ। ਚਾਰ–ਪਹੀਆ ਵਾਹਨਾਂ ਦੀ ਆਵਾਜਾਈ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ

LEAVE A REPLY

Please enter your comment!
Please enter your name here