ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੂਬੇ ਅੰਦਰ ਪਾਬੰਦੀਆਂ ’ਚ ਛੋਟ ਤੋਂ ਬਾਅਦ ਕੋਵਿਡ-19 ਦੇ ਕੇਸਾਂ ’ਚ ਭਾਰੀ ਉਛਾਲ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਮੁੜ ਤਾਲਾਬੰਦੀ ਅਤੇ ਪਾਬੰਦੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਪ੍ਰਸਾਰ ’ਤੇ ਰੋਕ ਲਾਉਣ ਲਈ ਰਾਸ਼ਟਰੀ ਤਾਲਾਬੰਦੀ ਨਾਲ ਨਾ ਸਿਰਫ ਦੇਸ਼ ਦੀ ਅਰਥ ਵਿਵਸਥਾ ’ਚ ਖੜ੍ਹੋਤ ਆਈ ਹੈ, ਸਗੋਂ ਇਸ ਨਾਲ ਲੋਕਾਂ ਦੀ ਆਮਦਨੀ ਅਤੇ ਬੱਚਤ ਵੀ ਪ੍ਰਭਾਵਿਤ ਹੋਈ ਹੈ।