ਪ੍ਰੋਟੀਨ ਦਾ ਸਰੋਤ ‘ਸੋਇਆਬੀਨ’, ਸਰੀਰਕ ਤੰਦਰੁਸਤੀ ਲਈ ਜਾਣੋ ਕਿਉਂ ਹੈ ਜ਼ਰੂਰੀ

0
478

1. ਭਾਰ ਲਈ ਫਾਇਦੇਮੰਦ
ਸੋਇਆਬੀਨ ਦੀ ਵਰਤੋਂ ਭਾਰ ਘਟਾਉਣ ਅਤੇ ਵਧਾਉਣ ਦੋਵਾਂ ਲਈ ਕੀਤੀ ਜਾਂਦੀ ਹੈ। ਸੋਇਆਬੀਨ ਖਾਣ ਨਾਲ ਮੋਟਾਪਾ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸਦੇ ਇਲਾਵਾ ਇਸ ’ਚ ਕਾਫੀ ਮਾਤਰਾ ’ਚ ਪ੍ਰੋਟੀਨ ਅਤੇ ਫਾਇਬਰ ਵੀ ਪਾਇਆ ਜਾਂਦਾ ਹੈ, ਜੋ ਭਾਰ ਵਧਾਉਣ ’ਚ ਮਦਦ ਕਰਦਾ ਹੈ। 

2. ਚਮੜੀ ਖ਼ੂਬਸੂਰਤ ਬਣਾਉਂਦਾ ਹੈ
ਸੋਇਆਬੀਨ ‘ਚ ਮੌਜੂਦ ਵਿਟਾਮਿਨ-‘ਈ’ ਡੈੱਡ ਸਕਿੱਨ ਕੋਸ਼ਿਸ਼ਕਾਵਾਂ ਨੂੰ ਫਿਰ ਤੋਂ ਬਣਾਉਂਦਾ ਹੈ, ਜਿਸ ਨਾਲ ਚਮੜੀ ਫਿਰ ਤੋਂ ਜਵਾਨ ਅਤੇ ਖੂਬਸੂਰਤ ਦਿਖਾਈ ਦੇਣ ਲੱਗਦੀ ਹੈ। ਸੋਇਆਬੀਨ ਪਾਊਡਰ ਨੂੰ ਪਾਣੀ ‘ਚ ਮਿਲਾ ਪੇਸਟ ਬਣਾਉਣ ਲਵੋ ਅਤੇ ਇਸ ਪੇਸਟ ਨੂੰ ਆਪਣੀ ਚਮੜੀ ‘ਤੇ ਲਗਾਓ। ਥੋੜੀ ਦੇਰ ਤੱਕ ਇਸ ਨੂੰ ਲੱਗੇ ਰਹਿਣ ਦਿਓ ਅਤੇ ਫਿਰ ਧੋ ਲਵੋ।

3. ਦਿਲ ਦੀ ਬੀਮਾਰੀਆਂ ਨੂੰ ਦੂਰ ਕਰੇ
ਦਿਲ ਦੇ ਰੋਗ ਹੋਣ ‘ਤੇ ਡਾਕਟਰਾਂ ਵਲੋਂ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ‘ਚ ਸੋਇਆਬੀਨ ਖਾਣਾ ਸ਼ੁਰੂ ਕਰ ਦਿਓ। ਇਸ ਨਾਲ ਤੁਹਾਨੂੰ ਦਿਲ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ।

4. ਵਾਲਾਂ ਨੂੰ ਚਮਕ ਪ੍ਰਦਾਨ ਕਰੇ
ਸੋਇਆਬੀਨ ਖਾਣ ਨਾਲ ਤੁਹਾਡੇ ਵਾਲਾਂ ‘ਚ ਚਮਕ ਆਉਂਦੀ ਹੈ। ਸੋਇਆਬੀਨ ਦੋ-ਮੂੰਹੇ ਵਾਲਾਂ ਨੂੰ ਹਟਾ ਕੇ ਵਾਲਾਂ ਨੂੰ ਰੇਸ਼ਮੀ, ਮੁਲਾਇਮ ਅਤੇ ਚਮਚਦਾਰ ਬਣਾਉਂਦਾ ਹੈ। ਇਸ ਦੇ ਨਾਲ ਇਸ ਨੂੰ ਨਿਯਮਿਤ ਰੂਪ ‘ਚ ਖਾਣ ਨਾਲ ਵਾਲਾਂ ਝੜਨੋਂ ਹੱਟ ਜਾਂਦੇ ਹਨ।

5. ਬੁਢਾਪੇ ਤੋਂ ਬਚਾਉਂਦਾ ਹੈ
ਸੋਇਆਬੀਨ ਖਾਣ ਨਾਲ ਚਮੜੀ ‘ਤੇ ਪਏ ਧੱਬੇ, ਝੁਰੜੀਆਂ ਅਤੇ ਫਾਈਨ ਲਾਈਨਜ਼ ਘੱਟ ਹੋਣ ਲੱਗਦੀਆਂ ਹਨ। ਇਸ ‘ਚ ਪਾਏ ਜਾਣ ਵਾਲੇ ਫੀਟੋਐਸਟਰੋਜਨ ਨਾਲ ਸਰੀਰ ‘ਚ ਆਸਟਰੋਜਨ ਬਣਨ ਲੱਗਦਾ ਹੈ, ਜਿਸ ਨਾਲ ਝੁਰੜੀਆਂ ਅਤੇ ਫਾਈਨ ਲਾਈਨਜ਼ ਘੱਟ ਹੋ ਜਾਂਦੀਆਂ ਹਨ।

LEAVE A REPLY

Please enter your comment!
Please enter your name here