ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਦੇ ਰਹਿਣ ਵਾਲੇ ਰਾਜੂ ਦੇ ਮੁਰੀਦ ਹੋ ਗਏ ਹਨ। ਉਨ੍ਹਾਂ ਨੇ ਬੀਤੇ ਦਿਨ ‘ਮਨ ਕੀ ਬਾਤ’ ‘ਚ ਰਾਜੂ ਦੀ ਕਾਫੀ ਤਾਰੀਫ਼ ਕੀਤੀ ਹੈ। ਕੋਰੋਨਾ ਦੇ ਇਸ ਸੰਕਟ ‘ਚ ਰਾਜੂ ਗਰੀਬਾਂ ਲਈ ਮਸੀਹਾ ਬਣਿਆ ਹੈ। ਅਪਹਾਜ ਤੇ ਆਰਥਿਕ ਪੱਖੋ ਕਮਜ਼ੋਰ ਹੋਣ ਦੇ ਬਾਵਜੂਦ ਉਹ ਲੋਕਾਂ ਦੀ ਮਦਦ ਕਰ ਰਿਹਾ ਹੈ। ਰਾਜੂ ਲੋਕਾਂ ਕੋਲੋਂ ਭੀਖ ਮੰਗ ਕੇ ਹੁਣ ਤੱਕ 100 ਦੇ ਕਰੀਬ ਪਰਿਵਾਰਾਂ `ਚ ਰਾਸ਼ਨ ਵੰਡ ਚੁੱਕਾ ਹੈ। ਇਸ ਤੋਂ ਇਲਾਵਾ ਉਹ 3 ਹਜ਼ਾਰ ਲੋਕਾਂ ਨੂੰ ਮਾਸਕ ਤੇ ਗਰੀਬ ਬੱਚਿਆਂ ਨੂੰ ਪੜ੍ਹਾਈ ਲਈ ਕਿਤਾਬਾਂ ਵੀ ਵੰਡ ਚੁੱਕਾ ਹੈ।