ਪੋਸ਼ਕ ਤੱਤਾਂ ਨਾਲ ਭਰਪੂਰ ਖਿਚੜੀ ਖਾਣ ਦੇ ਜਾਣੋ ਫ਼ਾਇਦੇ

0
251

ਮੌਸਮ ’ਚ ਬਦਲਣ ਜਾਣ ’ਤੇ ਕਈ ਲੋਕ ਹਲਕਾ-ਫੁਲਕਾ ਖਾਣਾ ਪੰਸਦ ਕਰਦੇ ਹਨ। ਅਜਿਹੇ ’ਚ ਜ਼ਿਆਦਾਤਰ ਲੋਕ ਖਿਚੜੀ ਖਾਣਾ ਪੰਸਦ ਕਰਦੇ ਹਨ। ਖਿਚੜੀ ਸਰੀਰ ਲਈ ਫਾਇਦੇਮੰਦ ਹੋਣ ਦੇ ਨਾਲ-ਨਾਲ ਸੁਆਦ ਵੀ ਹੁੰਦੀ ਹੈ, ਜਿਸ ਨਾਲ ਸਰੀਰ ’ਚ ਤਾਕਤ ਆਉਂਦੀ ਹੈ। ਦੱਸ ਦੇਈਏ ਕਿ ਲੋਕ ਖਿਚੜੀ ਨੂੰ ਬੀਮਾਰਾਂ ਦਾ ਖਾਣਾ ਮੰਨਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਖਿਚੜੀ ਇਕ ਅਜਿਹੀ ਚੀਜ਼ ਹੈ, ਜਿਸ ਨੂੰ ਖਾਣ ਦੇ ਸਿਰਫ ਫਾਇਦੇ ਹੀ ਫਾਇਦੇ ਹਨ। ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਇਸ ਤੋਂ ਬਿਹਤਰ ਤੁਹਾਡੇ ਲਈ ਕੁਝ ਹੋਰ ਨਹੀਂ ਹੋ ਸਕਦਾ। ਇਕ ਪਾਸੇ ਜਿਥੇ ਖਿਚੜੀ ਬਣਾਉਣੀ ਸੌਖੀ ਹੈ, ਉੱਥੇ ਇਸ ਨੂੰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਵੀ ਮਿਲ ਜਾਂਦੇ ਹਨ, ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ। ਚੌਲ ਅਤੇ ਦਾਲ ਨੂੰ ਮਿਲਾ ਕੇ ਬਣਨ ਵਾਲੀ ਖਿਚੜੀ ਪਾਚਨ ‘ਚ ਆਸਾਨ ਹੁੰਦੀ ਹੈ। ਇੰਝ ਤਾਂ ਖਿਚੜੀ ‘ਚ ਮਸਾਲਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ।  

1. ਜਲਦੀ ਪਚ ਜਾਂਦੀ ਹੈ
ਖਿਚੜੀ ‘ਚ ਤੇਜ਼ ਮਸਾਲਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸ ‘ਚ ਜ਼ਿਆਦਾ ਤੇਲ, ਘਿਉ ਦੀ ਵਰਤੋਂ ਹੁੰਦੀ ਹੈ। ਅਜਿਹੇ ‘ਚ ਇਹ ਆਸਾਨੀ ਨਾਲ ਪਚ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਬੀਮਾਰੀ ‘ਚ ਡਾਕਟਰ ਖਿਚੜੀ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਤਾਂ ਖਿਚੜੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ।

2. ਪੋਸ਼ਕ ਤੱਤਾਂ ਨਾਲ ਭਰਪੂਰ 
ਖਿਚੜੀ ਕਾਰਬੋਹਾਈਡ੍ਰੇਟ, ਵਿਟਾਮਿਨ, ਕੈਲਸ਼ੀਅਮ, ਫਾਈਬਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ‘ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਮਿਲਾ ਕੇ ਇਸ ਦੇ ਪੋਸ਼ਕ ਗੁਣਾਂ ਨੂੰ ਹੋਰ ਵੀ ਵਧਾ ਸਕਦੇ ਹੋ। 

3. ਭਾਰ ਨਹੀਂ ਵੱਧਦਾ
ਖਿਚੜੀ ਨੂੰ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ‘ਚ ਮਿਲਾ ਕੇ ਇਸ ਦੇ ਪੋਸ਼ਕ ਗੁਣਾਂ ਨੂੰ ਹੋਰ ਵਧਾ ਸਕਦੇ ਹੋ। ਇਸ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਨੂੰ ਖਾਣ ਨਾਲ ਤੁਹਾਡਾ ਭਾਰ ਨਹੀਂ ਵੱਧਦਾ । 

4. ਇਮਿਊਨ ਸਿਸਟਮ ਲਈ ਵਧੀਆ
ਖਿਚੜੀ ਕਾਰਬੋਹਾਈਡ੍ਰੇਟ, ਵਿਟਾਮਿਨ, ਕੈਲਸ਼ੀਅਮ, ਫਾਈਬਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਖਿਚੜੀ ਸਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦੀ ਹੈ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।

5. ਬੀਮਾਰੀਆਂ ਤੋਂ ਦੂਰ ਰੱਖਦੀ ਹੈ
ਖਿਚੜੀ ਦੀ ਨਿਯਮਿਤ ਵਰਤੋਂ ਨਾਲ ਪਿੱਤ ਅਤੇ ਕਫ ਵਰਗੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਖਿਚੜੀ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦੀ ਹੈ। ਨਾਲ ਹੀ ਇਹ ਇਮਿਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਵੀ ਕਰਦੀ ਹੈ।

LEAVE A REPLY

Please enter your comment!
Please enter your name here