ਪੋਰਟਲੈਂਡ ਅਦਾਲਤ ਕੰਪਲੈਕਸ ਵਿਚ ਮੁੜ ਪਰਤਣਗੇ ਅਮਰੀਕੀ ਸੰਘੀ ਏਜੰਟ

0
147

ਓਰੇਗਨ ਦੀ ਗਵਰਨਰ ਕੇਟ ਬਰਾਊਨ ਨੇ ਕਿਹਾ ਕਿ ਪੋਰਟਲੈਂਡ ਵਿਚ ਹਿੰਸਕ ਪ੍ਰਦਰਸ਼ਨ ਦੌਰਾਨ ਨਿਸ਼ਾਨਾ ਬਣਾਈ ਗਈ ਇਕ ਅਦਾਲਤ ਕੰਪਲੈਕਸ ਦੀ ਸੁਰੱਖਿਆ ਵਿਚ ਤਾਇਨਾਤ ਕੁਝ ਸੰਘੀ ਅਧਿਕਾਰੀ ਅਗਲੇ 24 ਘੰਟਿਆਂ ਵਿਚ ਮੁੜ ਪਰਤਣਗੇ।

ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਕੁਝ ਏਜੰਟਾਂ ਦੇ ਇਮਾਰਤ ਵਿਚ ਰਹਿਣ ਅਤੇ ਪੂਰੇ ਫੌਜੀ ਦਲ ਦੇ ਸ਼ਹਿਰ ਵਿਚ ਹੀ ਰਹਿਣ ‘ਤੇ ਜ਼ੋਰ ਦਿੱਤਾ ਹੈ ਤਾਂਕਿ ਪ੍ਰਦਰਸ਼ਨਕਾਰੀਆਂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਵਹਿਮ ਪੈਦਾ ਹੋਣ ‘ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਉਹ ਉੱਥੇ ਮੌਜੂਦਹਨ। 

ਅਮਰੀਕਾ ਦੀ ਇਕ ਅਦਾਲਤ ਨੂੰ ਰੋਕਣ ਲਈ ਸੰਘੀ ਏਜੰਟਾਂ ਨੂੰ ਕਾਰਵਾਈ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਗਈ ਸੀ। ਇਸ ਦੇ ਬਾਅਦ ਹਜ਼ਾਰਾਂ ਪ੍ਰਦਰਸ਼ਨਕਾਰੀ ਪੋਰਟਲੈਂਡ ਦੀਆਂ ਗਲੀਆਂ ਵਿਚ ਇਕੱਠੇ ਹੋਏ। ਅਮਰੀਕੀ ਰਾਸ਼ਟਰਪਤੀ ਨੇ ਪ੍ਰਦਰਸ਼ਨਾਂ ‘ਤੇ ਕਾਬੂ ਪੁਾਉਣ ਲਈ ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲਿਆ ਤੇ ਹੰਝੂ ਗੈਸ ਦੀ ਵਰਤੋਂ ਕੀਤੀ। ਡੈਮੋਕ੍ਰੇਟਿਕ ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਸੰਘੀ ਦਖਲ ਕਾਰਨ ਹਾਲਾਤ ਹੋਰ ਵਿਗੜ ਗਏ ਹਨ। 

LEAVE A REPLY

Please enter your comment!
Please enter your name here