ਕੋਰੋਨਾਵਾਇਰਸ ਮਹਾਮਾਰੀ ਕਾਰਨ ਮਾਰਚ ਦੇ ਸ਼ੁਰੂ ਵਿਚ ਇਟਲੀ ਵਿਚ ਲਾਗੂ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਪੋਪ ਫ੍ਰਾਂਸਿਸ ਨੇ ਐਤਵਾਰ ਨੂੰ ਵੈਟੀਕਨ ਸਿਟੀ ਦੇ ਸੈਂਟ ਪੀਟਰਸ ਸਕੁਆਇਰ ‘ਤੇ ਸ਼ਰਧਾਲੂਆਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਹੱਸਦੇ ਹੋਏ ਲੋਕਾਂ ਦਾ ਸੁਆਗਤ ਕੀਤਾ। ਪੋਪ ਫ੍ਰਾਂਸਿਸ ਨੇ ਆਖਿਆ ਕਿ ਅੱਜ ਸਕੁਆਇਰ ਖੁੱਲ੍ਹ ਗਿਆ ਹੈ ਅਤੇ ਅਸੀਂ ਖੁਸ਼ੀ ਦੇ ਪਰਤੇ ਹਾਂ। ਹਾਲਾਂਕਿ, ਲਾਕਡਾਊਨ ਤੋਂ ਪਹਿਲਾਂ ਸੈਂਟ ਪੀਟਰਸ ਸਕੁਆਇਰ ‘ਤੇ ਹਜ਼ਾਰਾਂ ਲੋਕਾਂ ਦੀ ਭੀੜ ਇਕੱਠੀ ਹੁੰਦੀ ਸੀ ਪਰ ਐਤਵਾਰ ਨੂੰ ਸੈਂਕੜੇ ਲੋਕ ਹੀ ਇਕੱਠੇ ਹੋਏ ਸਨ ਅਤੇ ਉਹ ਵੀ ਦੂਰ-ਦੂਰ ਜਾਂ ਸਿਰਫ ਪਰਿਵਾਰ ਨਾਲ ਖੜ੍ਹੇ ਸਨ।