ਪੈਰਾਂ ਦੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਜ਼ਰੂਰ ਅਪਣਾਓ ਇਹ ਟਿਪਸ

0
71

ਸਾਰੀਆਂ ਜਨਾਨੀਆਂ ਆਪਣੇ ਚਿਹਰੇ, ਵਾਲਾਂ ਅਤੇ ਹੱਥਾਂ ਦੀ ਦੇਖਭਾਲ ਉੱਤੇ ਬਹੁਤ ਜ਼ਿਆਦਾ ਧਿਆਨ ਦਿੰਦੀਆਂ ਹਨ। ਜਿਸ ਦੀ ਖੂਬਸੂਰਤੀ ਲਈ ਉਹ ਕਈ ਤਰ੍ਹਾਂ ਦੇ ਤਰੀਕੇ ਅਤੇ ਸਾਜੋ ਸਾਮਾਨ ਦੀ ਵਰਤੋਂ ਕਰਦੀਆਂ ਹਨ। ਚਿਹਰੇ, ਵਾਲਾਂ ਅਚੇ ਹੱਥਾਂ ਦੀ ਦੇਖਭਾਲ ਕਰਦੇ ਹੋਏ ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਆਪਣੇ ਪੈਰਾਂ ਉੱਤੇ ਧਿਆਨ ਹੀ ਨਹੀਂ ਦਿੰਦੀਆਂ। ਸਫਾਈ ਅਤੇ ਦੇਖਭਾਲ ਕਰਨ ਕਰਨ ਦੀ ਥਾਂ ਉਹ ਹਮੇਸ਼ਾ ਪੈਰਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਪੈਰਾਂ ਦੀ ਦੇਖਭਾਲ ਸਿਹਤ ਅਤੇ ਤਦਰੁੰਸਤੀ ਦੇ ਲਿਹਾਜ਼ ਨਾਲ ਬਹੁਤ ਅਹਿਮ ਹੁੰਦੀ ਹੈ। ਬਦਲ ਰਹੇ ਮੌਸਮ ਵਿਚ ਵੀ ਤੁਹਾਨੂੰ ਆਪਣੇ ਪੈਰਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ…ਉੱਚੀ ਅੱਡੀ ਦੇ ਜੁੱਤੇ, ਤੰਗ ਜੁੱਤੇ ਅਤੇ ਪੈਰ ਕੱਟਣ ਵਾਲੇ ਜੁੱਤੇ, ਚੱਪਲ ਲਗਾਤਾਰ ਪਹਿਨਣ ਨਾਲ ਪੈਰ ਖ਼ਰਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸਾਡੇ ਪੈਰਾਂ ਦਾ ਇਸਤੇਮਾਲ ਰੋਜ਼ਾਨਾ ਚੱਲਣ, ਉੱਠਣ, ਖੜੇ ਹੋਣ, ਦੌੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਇਨ੍ਹਾਂ ਦੀ ਦੇਖਭਾਲ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪੈਰਾਂ ਦੀ ਦੇਖਭਾਲ ਲਈ ਜ਼ਰੂਰੀ ਹੈ ਕਿ ਹਮੇਸ਼ਾ ਪੈਰਾਂ ਨੂੰ ਅਤੇ ਸੁੱਕੇ ਰੱਖੋ। ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ ਤਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾ ਧੋਵੋ ਅਤੇ ਸਾਫ਼ ਕੱਪੜੇ ਨਾਲ ਸਾਫ਼ ਕਰੋ। ਪੈਰਾਂ ਨੂੰ ਧੋਣ ਤੋਂ ਬਾਅਦ ਹਲਕਾ ਜਿਹਾ ਮਾਇਸਚਰਾਇਜਰ ਲਗਾਓ। ਜੇਕਰ ਇਸ ਦੀ ਰੋਜ਼ਾਨਾ ਵਰਤੋਂ ਕਰੋ ਤਾਂ ਚੰਗਾ ਹੋਵੇਗਾ। ਰੋਜ਼ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਨੂੰ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਵਰਤੋਂ। ਇਸ ਨਾਲ ਤੁਹਾਡੇ ਪੈਰ ਅਤੇ ਪੈਰਾਂ ਦੀ ਚਮੜੀ ਕੋਮਲ ਰਹੇਂਗੀ। ਗਰਮ ਪਾਣੀ ਵਿੱਚ ਲੂਣ ਪਾ ਕੇ ਇਸ ਵਿੱਚ ਆਪਣੇ ਪੈਰ 10 ਮਿੰਟ ਤੱਕ ਰੱਖੋ। ਇਸ ਨਾਲ ਤੁਹਾਡੇ ਪੈਰਾਂ ਨੂੰ ਤਾਜਗੀ ਅਤੇ ਥਕਾਵਟ ਤੋਂ ਰਾਹਤ ਮਿਲੇਗੀ। ਜੇਕਰ ਤੁਹਾਡੇ ਅੱਡੀਆਂ ਵਿੱਚ ਡੂੰਘਾ ਦਰਾਰਾਂ ਪੈ ਗਈ ਹੋਣ ਤਾਂ ਹਨ ਤਾਂ ਉਨ੍ਹਾਂ ਨੂੰ ਪੱਥਰ ਦੇ ਬਣੇ ਝਾਵੇਂ ਨਾਲ ਰਗੜ ਕੇ ਸਾਫ਼ ਕਰੋ । ਇਹ ਤੁਹਾਡੇ ਅੱਡੀਆਂ ਵਿੱਚ ਪਏ ਸਪਾਟ ਨੂੰ ਖਤਮ ਕਰ ਦੇਵੇਗਾ।  ਆਰਾਮਦਾਇਕ ਜੁੱਤੀਆਂ ਦੀ ਹੀ ਵਰਤੋ ਕਰੋ। ਜੇਕਰ ਤੁਹਾਡਾ ਜੁੱਤਾ ਤੁਹਾਨੂੰ ਕੱਟਦਾ ਹੈ ਤਾਂ ਇਸ ਨੂੰ ਪਹਿਨਣ ਤੋਂ ਬਚੋ। ਸ਼ਾਪਿੰਗ ਕਰਦੇ ਸਮਾਂ ਜਾਂ ਵਾਕਿੰਗ ਕਰਦੇ ਸਮਾਂ ਉੱਚੀ ਅੱਡੀ ਦੇ ਜੁੱਤੇ ਪਹਿਨਣ ਤੋਂ ਬਚੋ। ਜੇਕਰ ਤੁਸੀਂ ਬੰਦ ਜੁੱਤੇ ਪਾਉਂਦੇ ਹੋ ਤਾਂ ਪੈਰ ਉੱਤੇ ਟੈਲਕਮ ਪਾਊਡਰ ਜ਼ਰੂਰ ਲਗਾਓ। ਗਰਮੀ ਦੇ ਮੌਸਮ ਵਿੱਚ ਇਹ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਹ ਤੁਹਾਡੇ ਪੈਰਾਂ ਨੂੰ ਸੁੱਕਾ ਰੱਖੇਗਾ।  ਗਰਮੀ ਦੇ ਮੌਸਮ ਵਿੱਚ ਬੰਦ ਜੁੱਤੀਆਂ ਦੀ ਥਾਂ ਸੈਂਡਲ ਦੀ ਵਰਤੋ ਕਰੋ। ਪੈਰਾਂ ਦੀ ਦੇਖਭਾਲ ਲਈ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਰਸੋਈ ’ਚੋਂ ਸੌਖੇ ਢੰਗ ਨਾਲ ਮਿਲ ਸਕਦੀਆਂ ਹਨ। ਜੇਕਰ ਤੁਹਾਡੇ ਪੈਰ ਖੁਰਦਰੇ ਹਨ ਅਤੇ ਅੱਡੀਆਂ ਫੱਟੀ ਹੋਈਆ ਹਨ ਤਾਂ ਬੇਸਨ ਵਿੱਚ ਨਿੰਬੂ ਦਾ ਰਸ, ਇੱਕ ਚੁਟਕੀ ਹਲਦੀ ਅਤੇ ਮਲਾਈ ਚੰਗੀ ਤਰਾਂ ਮਿਕਸ ਕਰ ਕੇ ਇਸ ਨੂੰ ਫ਼ਰਿਜ ਵਿੱਚ ਠੰਢਾ ਕਰ ਲਵੋ ਫਿਰ ਇਸ ਨੂੰ ਆਪਣੇ ਪੈਰ ਦੀਆਂ ਤਲੀਆਂ ਉੱਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਧੋਵੋ ਲਾਓ ਤੁਹਾਨੂੰ ਤੁਹਾਡੇ ਪੈਰਾਂ ਦੀ ਸੁੰਦਰਤਾ ਦਿਖਾਈ ਦੇਵੇਗੀ।  

LEAVE A REPLY

Please enter your comment!
Please enter your name here