ਪੇਸ਼ਾਵਰ ਬੰਬ ਧਮਾਕੇ ’ਤੇ ਭੜਕੀ ਮਰੀਅਮ ਨਵਾਜ਼, ਇਮਰਾਨ ਖ਼ਾਨ ’ਤੇ ਕੱਢਿਆ ਗੁੱਸਾ

0
29

 ਪਾਕਿਸਤਾਨ ਦੇ ਪੇਸ਼ਾਵਰ ਦੀ ਮਸਜਿਦ ’ਚ ਹੋਏ ਅੱਤਵਾਦੀ ਹਮਲੇ ’ਚ 97 ਪੁਲਸ ਕਰਮਚਾਰੀਆਂ ਸਮੇਤ 101 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਦਾ ਦਾਅਵਾ ਹੈ ਕਿ ਇਸ ਮਾਮਲੇ ’ਚ ਕੁਝ ਵੱਡੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਇਸ ਸਭ ਦੇ ਵਿਚਕਾਰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਤੇ ਪੀ. ਐੱਮ. ਐੱਲ.-ਐੱਨ. ਨੇਤਾ ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ ’ਤੇ ਆਪਣਾ ਗੁੱਸਾ ਕੱਢਿਆ ਹੈ।

ਮਰੀਅਮ ਨੇ ਦੇਸ਼ ’ਚ ਵਧਦੇ ਅੱਤਵਾਦੀ ਹਮਲਿਆਂ ਤੇ ਹਾਲ ਹੀ ’ਚ ਪੇਸ਼ਾਵਰ ’ਚ ਹੋਏ ਹਮਲੇ ’ਤੇ ਇਮਰਾਨ ਖ਼ਾਨ ਨੂੰ ਘੇਰਦਿਆਂ ਕਿਹਾ ਕਿ ਪੀ. ਐੱਮ. ਐੱਲ.-ਐੱਨ. ਨੇ ਦੇਸ਼ ’ਚੋਂ ਅੱਤਵਾਦ ਦਾ ਖ਼ਾਤਮਾ ਕਰ ਦਿੱਤਾ ਸੀ ਪਰ ਇਮਰਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਅੱਤਵਾਦ ਨੇ ਫਿਰ ਸਿਰ ਚੁੱਕ ਲਿਆ ਹੈ।

ਪਾਕਿਸਤਾਨ ਦੇ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦੇ ਸਾਬਕਾ ਮੁਖੀ ਫੈਜ਼ ਹਾਮਿਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਉਨ੍ਹਾਂ ਨੂੰ ਆਪਣੀਆਂ ਅੱਖਾਂ, ਕੰਨ ਤੇ ਨੱਕ ਕਹਿੰਦੇ ਸਨ। ਉਹ ਖੈਬਰ ਪਖਤੂਨਖਵਾ ’ਚ ਤਾਇਨਾਤ ਸੀ ਤੇ ਉਸ ਨੇ ਅੱਤਵਾਦੀਆਂ ਲਈ ਪਾਕਿਸਤਾਨ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। ਇਮਰਾਨ ਖ਼ਾਨ ਦੀਆਂ ਅੱਖਾਂ, ਕੰਨ ਤੇ ਨੱਕ ਬਣ ਕੇ ਘੁੰਮਦਾ ਇਹ ਵਿਅਕਤੀ ਜੇਕਰ ਪਾਕਿਸਤਾਨ ਦੀਆਂ ਅੱਖਾਂ, ਕੰਨ ਤੇ ਨੱਕ ਬਣ ਗਿਆ ਹੁੰਦਾ ਤਾਂ ਦੇਸ਼ ਨੂੰ ਇਹ ਦਿਨ ਨਾ ਦੇਖਣੇ ਪੈਂਦੇ।

LEAVE A REPLY

Please enter your comment!
Please enter your name here