ਪੁਲਵਾਮਾ ਅਤੇ ਸ਼ੋਪੀਆਂ ‘ਚ ਮੁਕਾਬਲਾ, 2 ਅੱਤਵਾਦੀ ਢੇਰ

0
189

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਦੇ ਮਿਜ ਪੰਪੋਰ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ ਹੈ। ਸੂਤਰਾਂ ਦੇ ਅਨੁਸਾਰ ਪੁਲਸ, ਫ਼ੌਜ ਦੀ 50 ਆਰ.ਆਰ. ਅਤੇ ਸੀ.ਆਰ.ਪੀ.ਐੱਫ. ਦੇ ਸੰਯੁਕਤ ਦਲ ਨੇ ਮਿਜ ਪੰਪੋਰ ‘ਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜਿਵੇਂ ਹੀ ਸੁਰੱਖਿਆ ਬਲਾਂ ਦਾ ਸੰਯੁਕਤ ਦਲ ਸ਼ੱਕੀ ਸਥਾਨ ਕੋਲ ਪਹੁੰਚਿਆਂ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ‘ਚ ਹੁਣ ਤੱਕ ਇੱਕ ਅੱਤਵਾਦੀ ਮਾਰਿਆ ਗਿਆ ਹੈ। ਉਥੇ ਹੀ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਇਮਾਮ ਸਾਹਿਬ ਦੇ ਬੰਡਪਾਵਾ ਪਿੰਡ ‘ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 1 ਅੱਤਵਾਦੀ ਮਾਰਿਆ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਦੀ ਪਛਾਣ ਦਾ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਮੁਕਾਬਲਾ ਅਜੇ ਜਾਰੀ ਹੈ।
ਸੂਤਰਾਂ ਦੇ ਅਨੁਸਾਰ ਪੁਲਸ, ਫ਼ੌਜ ਦੀ 44 ਆਰ.ਆਰ. ਅਤੇ ਸੀ.ਆਰ.ਪੀ.ਐੱਫ. ਦੇ ਸੰਯੁਕਤ ਦਲ ਨੇ ਬੰਡਪਾਵਾ ‘ਚ ਇੱਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਜਿਵੇਂ ਹੀ ਸੁਰੱਖਿਆ ਬਲਾਂ ਦਾ ਸੰਯੁਕਤ ਦਲ ਸ਼ੱਕੀ ਸਥਾਨ ਦੇ ਕੋਲ ਪਹੁੰਚਿਆਂ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕਰ ਦਿੱਤੀ।  ਉਥੇ ਹੀ ਨਾਲ ਹੀ ਮੁਕਾਬਲੇ ਨੂੰ ਲੈ ਕੇ ਕੋਈ ਅਫਵਾਹ ਨਾ ਫੈਲੇ, ਇਸ ਲਈ ਇਲਾਕੇ ‘ਚ ਅਸਥਾਈ ਤੌਰ ‘ਤੇ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਅਨੰਤਨਾਗ ‘ਚ 1 ਅੱਤਵਾਦੀ ਇਮਰਾਨ ਡਾਰ ਨੂੰ ਗ੍ਰਿਫਤਾਰ ਕੀਤਾ ਹੈ। ਉਹ ਕੁਲਗਾਮ ਦੇ ਰੇਦਵਾਨੀ ਨਿਵਾਸੀ ਹੈ। ਉਸ ਕੋਲੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ।  
ਉਥੇ ਹੀ ਪਿਛਲੀ ਰਾਤ ਨੂੰ ਸੁੰਦਰਬਨੀ ਅਤੇ ਕੁਪਵਾੜਾ ‘ਚ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ: ਜੰਗਬੰਦੀ ਦੀ ਉਲੰਘਣਾ ਕਰ ਭਾਰਤੀ ਸਰਹੱਦ ਨਾਲ ਲੱਗਦੇ ਖੇਤਰ ‘ਚ ਰਿਹਾਇਸ਼ੀ ਕਾਲੋਨੀਆਂ ਨੂੰ ਨਿਸ਼ਾਨਾ ਬਣਾ ਕੇ ਮੋਟਾਰ ਦੇ ਗੋਲੇ ਦਾਗੇ ਗਏ। ਸੁੰਦਰਬਨੀ ਸੈਕਟਰ ‘ਚ ਪਾਕਿਸਤਾਨ ਵਲੋਂ ਰਾਤ 9 ਵਜੇ ਤੱਕ ਲਗਾਤਾਰ ਗੋਲਾਬਾਰੀ ਕੀਤੀ ਗਈ, ਜਿਸ ‘ਚ ਭਾਰਤੀ ਫ਼ੌਜ ਦਾ 1 ਜਵਾਨ ਜਖ਼ਮੀ ਹੋ ਗਿਆ।  

LEAVE A REPLY

Please enter your comment!
Please enter your name here