ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਜ਼ਮੀਨ ਦੇ ਨਾਲ-ਨਾਲ ਹੁਣ ਹਵਾ ਵਿਚ ਵੀ ਮਜ਼ਬੂਤ ਹੋਣ ਜਾ ਰਹੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪੀ.ਐੱਮ. ਨਰਿੰਦਰ ਮੋਦੀ ਦੇ ਲਈ ਸੁਪਰਜੈੱਟ ‘ਏਅਰ ਇੰਡੀਆ ਵਨ’ ਅਮਰੀਕਾ ਵਿਚ ਬਣ ਕੇ ਤਿਆਰ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਏਅਰ ਇੰਡੀਆ ਵਨ ਜਹਾਜ਼ ਨੂੰ ਭਾਰਤ ਨੂੰ ਸੌਂਪ ਦਿੱਤਾ ਜਾਵੇਗਾ। ਪੀ.ਐੱਮ. ਮੋਦੀ ਦੇ ਇਸ ਸੁਪਰ ਜੈੱਟ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਏਅਰਫੋਰਸ ਵਨ ਦੀ ਤਰ੍ਹਾਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਹ ਇਕ ਤਰ੍ਹਾਂ ਨਾਲ ਹਵਾ ਵਿਚ ‘ਉੱਡਦੇ ਕਿਲ੍ਹੇ’ ਵਾਂਗ ਹੈ।