ਪੀ.ਐੱਮ. ਮੋਦੀ ਅਤੇ ਸਕੌਟ ਮੌਰੀਸਨ ਵਿਚਾਲੇ ਅੱਜ ਹੋਵੇਗਾ ਦੋ-ਪੱਖੀ ਵਰਚੁਅਲ ਸੰਮੇਲਨ

0
281

 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸ੍ਰਟੇਲੀਆਈ ਪੀ.ਐੱਮ. ਸਕੌਟ ਮੌਰੀਸਨ ਵਿਚਾਲੇ ਅੱਜ ਭਾਵ ਵੀਰਵਾਰ ਨੂੰ ਵਰਚੁਅਲ ਸਿਖਰ ਸੰਮੇਲਨ ਹੋਵੇਗਾ।ਇਸ ਦੌਰਾਨ ਦੋਵੇਂ ਨੇਤਾ ਦੇਸ਼ਾਂ ਦੇ ਦੋ-ਪੱਖੀ ਰਣਨੀਤਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਚਾਰ ਵਟਾਂਦਰਾ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਇਕ ਵਿਦੇਸ਼ੀ ਨੇਤਾ ਦੇ ਨਾਲ ਦੋ-ਪੱਖੀ ਆਨਲਾਈਨ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਵਰਚੁਅਲ ਮੁਲਾਕਾਤ ਦਾ ਫੋਕਸ ਦੋਵੇਂ ਦੇਸ਼ਾਂ ਵਿਚਾਲੇ ਨਿਵੇਸ਼ ਅਤੇ ਵਪਾਰ ਨੂੰ ਵਧਾਵਾ ਦੇਣ ਦੀਆਂ ਸੰਭਾਵਨਾਵਾਂ ਨੂੰ ਪਤਾ ਲਗਾਉਣ ‘ਤੇ ਹੋਵੇਗਾ। ਆਸਟ੍ਰੇਲੀਆਈ ਪੀ.ਐੱਮ. ਮੌਰੀਸਨ ਨੇ ਜਨਵਰੀ ਅਤੇ ਫਿਰ ਮਈ ਵਿਚ ਭਾਰਤ ਆਉਣਾ ਸੀ ਪਰ ਜਨਵਰੀ ਵਿਚ ਉਹ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ ਆ ਨਹੀਂ ਸਕੇ ਅਤੇ ਮਈ ਮਹੀਨੇ ਕੋਰੋਨਾਵਾਇਰਸ ਮਹਾਮਾਰੀ ਕਾਰਨ ਉਹਨਾਂ ਦਾ ਦੌਰਾ ਨਹੀਂ ਹੋ ਸਕਿਆ। ਨਵੀਂ ਦਿੱਲੀ ਸਥਿਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਲੋਕਤੰਤਰੀ ਦੇਸ਼ਾਂ ਦੇ ਰੂਪ ਵਿਚ ਭਾਰਤ ਅਤੇ ਆਸਟ੍ਰੇਲੀਆ ਖੇਤਰੀ ਅਤੇ ਗਲੋਬਲ ਮਾਮਲਿਆਂ ਵਿਚ ਇਕ-ਦੂਜੇ ਦੇ ਰਵੱਈਏ ਨੂੰ ਸਮਝਦੇ ਹਨ। ਹੁਣ ਦੋਵੇਂ ਨੇਤਾਵਾਂ ਨੇ ਵਰਚੁਅਲ ਬੈਠਕ ਕਰਨ ਦਾ ਫੈਸਲਾ ਲਿਆ ਹੈ। 

LEAVE A REPLY

Please enter your comment!
Please enter your name here