ਪਿੰਡ ਮਹਾਬਧਰ ‘ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ

0
141

ਬੀਤੇ ਦਿਨੀਂ ਜਲਾਲਾਬਾਦ ਹਲਕੇ ਦੇ ਪਿੰਡ ਚਕ ਜਾਨੀਸਰ ਵਿਖੇ ਇਕ ਦਲਿਤ ਮੁੰਡੇ ਨਾਲ ਅੱਤਿਆਚਾਰ ਦੇ ਮਾਮਲੇ ‘ਚ ਮੁੰਡੇ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਾਬਕਾ ਕੇਂਦਰੀ ਮੰਤਰੀ ਦੇ ਕਾਫਲੇ ਨੂੰ ਕਿਸਾਨ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮਹਾਬਧਰ ਵਿਖੇ ਘੇਰ ਲਿਆ।ਇਸ ਦੌਰਾਨ ਸੜਕ ਦੇ ਇਕ ਪਾਸੇ ਕਿਸਾਨ ਧਰਨੇ ਤੇ ਬੈਠ ਗਏ ਤਾਂ ਦੂਜੇ ਪਾਸੇ ਵਿਜੇ ਸਾਂਪਲਾ ਅਤੇ ਉਨ੍ਹਾਂ ਦੇ ਸਾਥੀ।ਭਾਜਪਾ ਵਰਕਰਾਂ ਨੇ ਇਸ ਨੂੰ ਦਲਿਤ ਵਿਰੋਧੀ ਦੱਸਿਆ ਅਤੇ ਕਿਹਾ ਕਿ ਇਹ ਰੋਡ ਜਾਮ ਕਿਸਾਨਾਂ ਨਹੀਂ ਬਲਕਿ ਉਨ੍ਹਾਂ ਦੀ ਆੜ ‘ਚ ਕਾਂਗਰਸੀਆਂ ਨੇ ਕੀਤਾ। ਖਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਵਲੋਂ ਧਰਨਾ ਆਹਮੋ-ਸਾਹਮਣੇ ਜਾਰੀ ਸੀ।

LEAVE A REPLY

Please enter your comment!
Please enter your name here