ਟਾਂਡਾ ਦੇ ਪਿੰਡ ਮੂਨਕ ਕਲਾ ਦੇ ਪੁਲਸ ਮੁਲਾਜ਼ਮ ਸਰਨਜੀਤ ਸਿੰਘ ਦੇ ਡਿਊਟੀ ਦੌਰਾਨ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਿਹਤ ਮਹਿਕਮਾ ਹਰਕਤ ‘ਚ ਆਇਆ। ਸਿਹਤ ਮਹਿਕਮੇ ਵੱਲੋਂ ਜਿੱਥੇ ਪਰਿਵਾਰਕ ਮੈਬਰਾਂ ਨੂੰ ਇਕਾਂਤਵਾਸ ਰਹਿਣ ਸਬੰਧੀ ਬੀਤੇ ਦਿਨ ਸੁਚੇਤ ਕੀਤਾ ਸੀ, ਉਥੇ ਹੀ ਅੱਜ ਮਹਿਕਮੇ ਨੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਜਾਂਚ ਲਈ ਆਪਣੀ ਐਂਬੂਲੈਂਸ ਦੁਆਰਾ ਹੁਸ਼ਿਆਰਪੁਰ ਲਿਜਾਇਆ ਗਿਆ। ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਭਿਆਨਕ ਬੀਮਾਰੀ ਨੂੰ ਲੈ ਕੇ ਪਿੰਡ ਵਾਸੀ ਪੂਰੀ ਤਰ੍ਹਾਂ ਨਾਲ ਸਹਿਮੇ ਹੋਏ ਹਨ। ਹਰ ਵਿਆਕਤੀ ਡਰਿਆ ਹੋਇਆ ਕੁਝ ਵੀ ਬੋਲਣ ਤੋਂ ਪਰਹੇਜ਼ ਕਰ ਰਹੇ ਹਨ ਅਤੇ ਪਰਮਾਤਮਾ ਅੱਗੇ ਬੀਮਾਰੀ ਤੋਂ ਨਿਜਾਤ ਦਿਵਾਉਣ ਦੀ ਅਰਜੋਈ ਕਰ ਰਹੇ ਹਨ।