ਪਾਕਿ ਨੇ ਪੁੰਛ ਦੇ ਤਿੰਨ ਇਲਾਕਿਆਂ ‘ਚ ਕੀਤੀ ਗੋਲੀਬਾਰੀ, ਮਿਲਿਆ ਕਰਾਰਾ ਜਵਾਬ

0
221

ਪਾਕਿ ਵੱਲੋਂ ਬੁੱਧਵਾਰ ਨੂੰ ਇੱਕ ਵਾਰ ਫਿਰ ਪੁੰਛ ਜ਼ਿਲ੍ਹੇ ਦੇ ਤਿੰਨ ਇਲਾਕਿਆਂ ‘ਚ ਐੱਲ.ਓ.ਸੀ. ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਜਿਸ ਦਾ ਭਾਰਤ ਨੇ ਸਖਤ ਜਵਾਬ ਦਿੱਤਾ ਹੈ। ਫ਼ੌਜ ਦੇ ਬੁਲਾਰਾ ਦੇਵੇਂਦਰ ਆਨੰਦ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਤ, ਪਾਕਿ ਵੱਲੋਂ ਬੁੱਧਵਾਰ ਰਾਤ ਨੂੰ ਇੱਕ ਅਚਾਨਕ ਕਿਰਨੀ ਅਤੇ ਕਸਬਾ ਇਲਾਕੇ ‘ਚ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਪਹਿਲਾਂ ਤਾਂ ਹਲਕੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਉਸ ਤੋਂ ਬਾਅਦ ਪਾਕਿ ਵੱਲੋਂ ਵੱਜੇ ਹਥਿਆਰਾਂ ਦਾ ਇਸਤੇਮਾਲ ਕਰਕੇ ਗੋਲੀਬਾਰੀ ਕੀਤੀ ਗਈ। ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਵੀ ਗੋਲੀਬਾਰੀ ਦਾ ਕਰਾਰਾ ਜਵਾਬ ਦਿੱਤਾ।

ਕਾਫ਼ੀ ਦੇਰ ਤੱਕ ਦੋਵਾਂ ਪਾਸਿਓ ਗੋਲੀਬਾਰੀ ਜਾਰੀ ਰਹੀ। ਉਸ ਤੋਂ ਬਾਅਦ ਪਾਕਿ ਵੱਲੋਂ ਮਨਕੋਟ ਸੈਕਟਰ ‘ਚ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਇਲਾਕੇ ‘ਚ ਵੀ ਫ਼ੌਜ ਨੇ ਸਖਤ ਜਵਾਬ ਦਿੱਤਾ। ਤਿੰਨ ਇਲਾਕਿਆਂ ‘ਚ ਲਗਾਤਾਰ ਗੋਲੀਬਾਰੀ ਹੋਣ ਤੋਂ ਬਾਅਦ ਫੌਜ ਦੇ ਜਵਾਨ ਚੌਕਸ ਹੋ ਗਏ ਹਨ। ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਪਾਕਿ ਵੱਲੋਂ ਕੋਈ ਹਰਕੱਤ ਕੀਤੀ ਜਾ ਸਕਦੀ ਹੈ। ਇਸ ਲਈ ਹਰ ਕੋਸ਼ਿਸ਼ ਦਾ ਜਵਾਬ ਦੇਣ ਲਈ ਫੌਜ ਦੇ ਜਵਾਨ ਡਟੇ ਹੋਏ ਹਨ।

LEAVE A REPLY

Please enter your comment!
Please enter your name here