ਪਾਕਿ ਨੇ ਟੀ-20 ਸੀਰੀਜ਼ ਦੇ ਲਈ ਖਿਡਾਰੀਆਂ ਦਾ ਕੀਤਾ ਐਲਾਨ

0
167

 ਪਾਕਿਸਤਾਨ ਨੇ ਇੰਗਲੈਂਡ ਵਿਰੁੱਧ ਹੋਣ ਵਾਲੀ ਆਗਾਮੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਲਈ 17 ਖਿਡਾਰੀਆਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਤੇ ਪਾਕਿਸਤਾਨ ਦੇ ਵਿਚ 28 ਅਗਸਤ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਪਾਕਿਸਤਾਨ ਨੇ ਇਸ ਸੂਚੀ ‘ਚ 19 ਸਾਲਾ ਨਸੀਮ ਸ਼ਾਹ ਤੇ ਹੈਦਰ ਅਲੀ ਨੂੰ ਟੀਮ ‘ਚ ਜਗ੍ਹਾ ਦਿੱਤੀ ਹੈ। ਇਸ ਤੋਂ ਇਲਾਵਾ ਇਸ ਸੀਰੀਜ਼ ਦੇ ਲਈ ਅਨੁਭਵੀ ਮੁਹੰਮਦ ਹਾਫਿਜ਼, ਸ਼ੋਏਬ ਮਲਿਕ ਤੇ ਵਹਾਬ ਰਿਆਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਾਕਿਸਤਾਨ ਦੇ ਮੁੱਖ ਕੋਚ ਤੇ ਚੋਣਕਰਤਾ ਮਿਸਬਾਹ-ਉਲ-ਹੱਕ ਨੇ ਕਿਹਾ ਕਿ ਇਹ ਲਗਭਗ ਉਹੀ ਟੀਮ ਹੈ ਜੋ ਅਸੀਂ ਸੀਮਿਤ ਓਵਰ ‘ਚ ਰੱਖਦੇ ਹਾਂ। ਸੰਭਾਵਿਤ ਖਿਡਾਰੀਆਂ ‘ਚ ਅਸੀਂ ਹੈਦਰ ਅਲੀ ਤੇ ਨਸੀਮ ਸ਼ਾਹ ਵਰਗੇ ਨੌਜਵਾਨ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਇਸ ਤੋਂ ਇਲਾਵਾ ਮੁਹੰਮਦ ਆਮਿਰ ਤੇ ਵਹਾਬ ਰਿਆਜ਼ ਨੂੰ ਵੀ ਜਗ੍ਹਾ ਦਿੱਤੀ ਹੈ।ਬਾਬਰ ਆਜ਼ਮ (ਕਪਤਾਨ), ਫਖਰ ਜਮਾਨ, ਹੈਦਰ ਅਲੀ, ਹੈਰਿਸ ਰਾਊਫ, ਇਫਤਿਖਾਰ ਅਹਿਮਦ, ਇਮਾਦ ਵਸੀਮ, ਖੁਸ਼ਦਿਲ ਸ਼ਾਹ, ਮੁਹੰਮਦ ਹਫੀਜ਼, ਮੁਹੰਮਦ ਹਸਨੈਨ, ਮੁਹੰਮਦ ਰਿਜਵਾਨ, ਮੁਹੰਮਦ ਆਮਿਰ, ਨਸੀਮ ਸ਼ਾਹ, ਸਰਫਰਾਜ਼ ਅਹਿਮਦ, ਸ਼ਾਦਾਬ ਖਾਨ, ਸ਼ਾਹੀਨ ਸ਼ਾਹ, ਆਫਰੀਫੀ, ਸ਼ੋਏਬ ਮਲਿਕ ਤੇ ਵਹਾਬ ਰਿਆਜ਼।

LEAVE A REPLY

Please enter your comment!
Please enter your name here