ਪਾਕਿ ਕ੍ਰਿਕਟ ਬੋਰਡ ਦੀ ਨਵੀਂ ਚਾਲ, BCCI ਨੂੰ ਲੈ ਕੇ ICC ਅੱਗੇ ਰੱਖੀ ਇਹ ਮੰਗ

0
151

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਬੀ. ਸੀ. ਸੀ. ਆਈ. ਨੂੰ ਲੈ ਕੇ ਇਕ ਨਵੀਂ ਚਾਲਾਕੀ ਖੇਡੀ ਹੈ। ਉਸ ਨੇ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੂੰ ਕਿਹਾ ਕਿ ਉਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ ਲਿਖਿਤ ਵਿਚ ਇਹ ਭਰੋਸਾ ਲਵੇ ਕਿ ਉਸ ਦੀ ਟੀਮ ਨੂੰ ਭਾਰਤ ਵਿਚ 2021 ਟੀ-20 ਵਿਸ਼ਵ ਕੱਪ ਤੇ 2023 ਵਿਚ ਹੋਣ ਵਾਲੇ 50 ਓਵਰਾਂਦੇ ਵਿਸ਼ਵ ਕੱਪ ਵਿਚ ਖੇਡਣ ਲਈ ਵੀਜ਼ੇ ਦੀ ਕੋਈ ਸਮੱਸਿਆ ਨਹੀ ਹੋਵੇਗੀਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਵਸੀਮ ਖਾਨ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਅਸੀਂ ਇਸ ਤੱਥ ਨੂੰ ਵੀ ਦੇਖ ਰਹੇ ਹਾਂ ਕਿ ਭਾਰਤ ਵਿਚ 2021 ਟੀ-20 ਵਿਸ਼ਵ ਕੱਪ ਤੇ 2023 ਵਿਚ ਆਈ. ਸੀ. ਸੀ. ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਜਾਣੀ ਹੈ ਤੇ ਅਸੀਂ ਪਹਿਲਾਂ ਹੀ ਆਈ. ਸੀ. ਸੀ. ਨੂੰ ਕਿਹਾ ਹੈ ਕਿ ਸਾਨੂੰ ਬੀ. ਸੀ. ਸੀ. ਆਈ. ਤੋਂ ਲਿਖਿਤ ਭਰੋਸਾ ਦਿਵਾਏ ਕਿ ਸਾਨੂੰ  ਵੀਜ਼ਾ ਹਾਸਲ ਕਰਨ ਵਿਚ ਅਤੇ ਭਾਰਤ ਵਿਚ ਖੇਡਣ ਦੀ ਮੰਜ਼ੂਰੀ ਦੇ ਸਬੰਧ ਵਿਚ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ।ਇਕ ਸੀਨੀਅਰ ਅਧਿਕਾਰੀ ਮੁਤਾਬਕ ਪੀ. ਸੀ. ਬੀ. ਨੇ ਆਈ. ਸੀ. ਸੀ. ਨੂੰ ਕਿਹਾ ਕਿ ਉਹ ਬੀ. ਸੀ. ਸੀ. ਆਈ. ਨੂੰ ਕਹੇ ਕਿ ਉਹ ਅਗਲੇ ਕੁਝ ਮਹੀਨਿਆਂ ਵਿਚ ਆਪਣੀ ਸਰਕਾਰ ਤੋਂ ਭਰੋਸਾ ਲੈ ਲਵੇ। ਅਧਿਕਾਰੀ ਨੇ ਇਹ ਵੀ ਸਾਫ ਕੀਤਾ ਹੈ ਕਿ ਆਈ. ਸੀ. ਸੀ. ਕਾਰਜਕਾਰੀ ਬੋਰਡ ਆਪਣੀ ਅਗਲੀ ਬੈਠਕ ਵਿਚ ਫੈਸਲਾ ਕਰੇਗਾ ਕਿ ਵਿਸ਼ਵ ਕੱਪ ਦੀ ਮੇਜ਼ਬਾਨੀ ਆਸਟਰੇਲੀਆ ਵੱਲੋਂ ਕੀਤੀ ਜਾਵੇਗੀ ਜਾਂ ਭਾਰਤ ਵੱਲੋਂ। ਖਾਨ ਨੇ ਕਿਹਾ ਕਿ ਇਸ ਸਾਲ ਆਸਟਰੇਲੀਆ ਵਿਚ ਵਿਸ਼ਵ ਕੱਪ ਟੀ-20 ਆਯੋਜਿਤ ਕਰਨ ਦੀ ਸੰਭਾਵਨਾ ਨਹੀਂ ਹੈ। ਉਸ ਨੇ ਕਿਹਾ ਕਿ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਜਦੋਂ 2021 ਵਿਚ ਟੀ-20 ਵਿਸ਼ਵ ਕੱਪ ਆਯੋਜਿਤ ਕੀਤਾ ਜਾਵੇਗਾ ਤਾਂ ਇਸ ਦੀ ਮੇਜ਼ਬਾਨੀ ਆਸਟਰੇਲੀਆ ਵੱਲੋਂ ਕੀਤੀ ਜਾਵੇਗੀ ਜਾਂ ਫਿਰ ਭਾਰਤ ਇਸ ਦੀ ਮੇਜ਼ਬਾਨੀ ਕਰੇਗਾ। ਕਿਉਂਕਿ ਭਾਰਤ ਦੇ ਕੋਲ ਪਹਿਲਾਂ ਹੀ 2021 ਵਿਚ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਹਨ।

LEAVE A REPLY

Please enter your comment!
Please enter your name here